ਸਵੀਟਹਾਰਟ ਨੈੱਕਲਾਈਨ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਹੈ ਮਾਡਰਨ ਲੁੱਕ

Thursday, Oct 01, 2026 - 09:45 AM (IST)

ਸਵੀਟਹਾਰਟ ਨੈੱਕਲਾਈਨ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਹੈ ਮਾਡਰਨ ਲੁੱਕ

ਵੈੱਬ ਡੈਸਕ- ਅੱਜਕੱਲ ਮੁਟਿਆਰਾਂ ਅਤੇ ਔਰਤਾਂ ਤਰ੍ਹਾਂ-ਤਰ੍ਹਾਂ ਦੀਆਂ ਡਿਜ਼ਾਈਨਰ ਡਰੈੱਸ ਪਹਿਨਣਾ ਪਸੰਦ ਕਰ ਰਹੀਆਂ ਹਨ, ਤਾਂ ਜੋ ਉਨ੍ਹਾਂ ਦੀ ਲੁੱਕ ਹੋਰ ਵੀ ਸਟਾਈਲਿਸ਼ ਅਤੇ ਆਕਰਸ਼ਕ ਲੱਗੇ। ਉੱਥੇ ਹੀ ਅੱਜਕੱਲ ਫੈਸ਼ਨ ਵਿਚ ਕਾਫ਼ੀ ਨਵੇਂ ਡਿਜ਼ਾਈਨ, ਪੈਟਰਨ, ਵਰਕ ਅਤੇ ਕੱਟ ਵਰਕ ਦੇਖਣ ਨੂੰ ਮਿਲ ਰਹੇ ਹਨ, ਜਿਨ੍ਹਾਂ ਨੂੰ ਮੁਟਿਆਰਾਂ ਅਤੇ ਔਰਤਾਂ ਬਹੁਤ ਪਸੰਦ ਕਰ ਰਹੀਆਂ ਹਨ। ਇਹ ਡਿਜ਼ਾਈਨ ਨੈੱਕਲਾਈਨ, ਸਲੀਵਜ਼ ਤੋਂ ਲੈ ਕੇ ਹੈਮ ਲਾਈਨ ਵਿਚ ਵੀ ਦੇਖਣ ਨੂੰ ਮਿਲ ਰਹੇ ਹਨ। ਉੱਥੇ ਹੀ ਨੈੱਕਲਾਈਨ ਦੀ ਗੱਲ ਕਰੀਏ ਤਾਂ ਬੋਟ ਨੈੱਕ, ਵੀ-ਨੈੱਕ, ਰਾਊਂਡ ਨੈੱਕ, ਸਕੇਅਰ ਨੈੱਕ, ਹਾਲਟਰ ਨੈੱਕ ਅਤੇ ਸਵੀਟਹਾਰਟ ਨੈੱਕਲਾਈਨ ਕਾਫ਼ੀ ਟ੍ਰੈਂਡ ਵਿਚ ਹਨ। ਇਨ੍ਹਾਂ ਵਿਚੋਂ ਸਵੀਟਹਾਰਟ ਨੈੱਕਲਾਈਨ ਦੀ ਗੱਲ ਕਰੀਏ ਤਾਂ ਇਹ ਅੱਜਕੱਲ ਸਭ ਤੋਂ ਵੱਧ ਪਸੰਦ ਕੀਤੀ ਜਾ ਰਹੀ ਹੈ।

ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਇੰਡੀਅਨ ਅਤੇ ਵੈਸਟਰਨ ਵੇਅਰ ਦੇ ਨਾਲ-ਨਾਲ ਇੰਡੋ-ਵੈਸਟਰਨ ਵੇਅਰ ਵਿਚ ਵੀ ਬਹੁਤ ਜੱਚਦੀ ਹੈ ਅਤੇ ਹਰ ਬਾਡੀ ਟਾਈਪ ’ਤੇ ਸੂਟ ਕਰਦੀ ਹੈ। ਸਵੀਟਹਾਰਟ ਨੈੱਕਲਾਈਨ ਦਿਲ ਦੇ ਆਕਾਰ ਵਰਗੀ ਹੁੰਦੀ ਹੈ। ਇਹ ਨੈੱਕਲਾਈਨ ਗਰਦਨ ਅਤੇ ਮੋਢਿਆਂ ਦੇ ਹਿੱਸੇ ਨੂੰ ਖੂਬਸੂਰਤੀ ਨਾਲ ਹਾਈਲਾਈਟ ਕਰਦੀ ਹੈ। ਇਸ ਨਾਲ ਲੁੱਕ ਸਾਫਟ, ਫੈਮੀਨਿਨ ਅਤੇ ਐਲੀਗੈਂਟ ਲੱਗਦੀ ਹੈ ਅਤੇ ਪਹਿਨਣ ਵਾਲੇ ਨੂੰ ਸਲਿਮ ਲੁੱਕ ਮਿਲਦੀ ਹੈ। ਇੰਡੀਅਨ ਡਰੈੱਸ ਵਿਚ ਸਾੜ੍ਹੀ ਦੇ ਨਾਲ ਸਵੀਟਹਾਰਟ ਨੈੱਕਲਾਈਨ ਵਾਲੇ ਬਲਾਊਜ਼ ਬਹੁਤ ਪਸੰਦ ਕੀਤੇ ਜਾ ਰਹੇ ਹਨ।

ਉੱਥੇ ਹੀ ਲਹਿੰਗੇ ਦੇ ਨਾਲ ਸਵੀਟਹਾਰਟ ਨੈੱਕਲਾਈਨ ਦੀ ਚੋਲੀ ਕਾਫ਼ੀ ਟ੍ਰੈਂਡ ਵਿਚ ਹੈ। ਇਸੇ ਤਰ੍ਹਾਂ ਮੁਟਿਆਰਾਂ ਨੂੰ ਸਵੀਟਹਾਰਟ ਨੈੱਕਲਾਈਨ ਵਾਲੇ ਤਰ੍ਹਾਂ-ਤਰ੍ਹਾਂ ਦੇ ਸੂਟ ਵੀ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ। ਵੈਸਟਰਨ ਵੇਅਰ ਵਿਚ ਸਵੀਟਹਾਰਟ ਨੈੱਕਲਾਈਨ ਦੀਆਂ ਪਾਰਟੀ ਵੇਅਰ ਡਰੈੱਸਾਂ, ਬਾਡੀਕਾਨ ਡਰੈੱਸਾਂ, ਗਾਊਨ ਬਹੁਤ ਦੇਖਣ ਨੂੰ ਮਿਲ ਰਹੇ ਹਨ। ਇਸ ਦੇ ਨਾਲ ਹੀ ਸਵੀਟਹਾਰਟ ਨੈੱਕਲਾਈਨ ਵਿਚ ਮੁਟਿਆਰਾਂ ਨੂੰ ਟਾਪ ਵੀ ਕਾਫ਼ੀ ਪਸੰਦ ਆ ਰਹੇ ਹਨ। ਇਸ ਨੈੱਕਲਾਈਨ ਦੇ ਨਾਲ ਡਰੈੱਸ ਦੀਆਂ ਸਲੀਵਜ਼ ਵਿਚ ਵੀ ਵੈਰਾਇਟੀ ਦੇਖੀ ਜਾ ਸਕਦੀ ਹੈ। ਫੁੱਲ ਸਲੀਵਜ਼, ਹਾਫ਼ ਸਲੀਵਜ਼, ਵਿਦਾਊਟ ਸਲੀਵਜ਼ ਅਤੇ ਆਫ਼-ਸ਼ੋਲਡਰ ਡਿਜ਼ਾਈਨ ਸਭ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਦੀ ਡਰੈੱਸ ਦੇ ਨਾਲ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਹੇਅਰ ਸਟਾਈਲ ਵਿਚ ਵੀ ਦੇਖਿਆ ਜਾ ਸਕਦਾ ਹੈ। 

ਕੁਝ ਮੁਟਿਆਰਾਂ ਓਪਨ ਸਟ੍ਰੇਟ ਹੇਅਰ ਰੱਖਣਾ ਪਸੰਦ ਕਰਦੀਆਂ ਹਨ ਤਾਂ ਕੁਝ ਨੂੰ ਕਰਲੀ ਹੇਅਰ ਵਿਚ ਦੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਹੇਅਰ ਬਨ ਬਣਾਉਣਾ ਪਸੰਦ ਕਰਦੀਆਂ ਹਨ ਤਾਂ ਕੁਝ ਹਾਈ ਪੋਨੀ ਅਤੇ ਲੋਅ ਬਨ ਵਿਚ ਨਜ਼ਰ ਆਉਂਦੀਆਂ ਹਨ। ਸਹੀ ਹੇਅਰ ਸਟਾਈਲ ਦੇ ਨਾਲ ਸਵੀਟਹਾਰਟ ਨੈੱਕਲਾਈਨ ਦੀ ਲੁੱਕ ਹੋਰ ਵੀ ਜ਼ਿਆਦਾ ਗਲੈਮਰਸ ਲੱਗਦੀ ਹੈ। ਸਰਫ਼ ਆਮ ਮੁਟਿਆਰਾਂ ਹੀ ਨਹੀਂ, ਸਗੋਂ ਬਾਲੀਵੁੱਡ ਅਦਾਕਾਰਾਵਾਂ ਅਤੇ ਮਾਡਲਾਂ ਨੂੰ ਵੀ ਸਵੀਟਹਾਰਟ ਨੈੱਕਲਾਈਨ ਦੀ ਡਰੈੱਸ ਵਿਚ ਦੇਖਿਆ ਜਾ ਸਕਦਾ ਹੈ। ਕਿਸੇ ਨੂੰ ਡੀਪ ਸਵੀਟਹਾਰਟ ਨੈੱਕਲਾਈਨ ਦੀ ਡਰੈੱਸ ਪਹਿਨੇ ਦੇਖਿਆ ਜਾ ਰਿਹਾ ਹੈ ਤਾਂ ਕਿਸੇ ਨੂੰ ਨਾਰਮਲ ਤਾਂ ਕਿਸੇ ਨੂੰ ਹਾਫ਼ ਸ਼ੋਲਡਰ ਸਵੀਟਹਾਰਟ ਨੈੱਕਲਾਈਨ ਦੀ ਡਰੈੱਸ ਵਿਚ ਦੇਖਿਆ ਜਾ ਰਿਹਾ ਹੈ, ਜੋ ਉਨ੍ਹਾਂ ਨੂੰ ਹੋਰ ਵੀ ਟ੍ਰੈਂਡੀ ਅਤੇ ਮਾਡਰਨ ਦਿਖਾਉਂਦੀ ਹੈ।


author

DIsha

Content Editor

Related News