ਵਾਲਾਂ ਦੀਆਂ ਸਮੱਸਿਆਵਾਂ ਹੋਣਗੀਆਂ ਦੂਰ ! ਜਾਣੋ ਐਲੋਵੇਰਾ ਜੈੱਲ ਲਾਉਣ ਦੇ ਫਾਇਦੇ
Wednesday, Oct 07, 2026 - 02:53 PM (IST)
ਵੈੱਬ ਡੈਸਕ - ਅਮੀਨੋ ਐਸਿਡ, ਪੋਸ਼ਕ ਤੱਤ ਅਤੇ ਵਿਟਾਮਿਨ ਨਾਲ ਭਰਪੂਰ ਐਲੋਵੇਰਾ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਇਸ ਦੇ ਇਲਾਵਾ ਐਲੋਵੇਰਾ ਦੀ ਵਰਤੋਂ ਕਈ ਸਕਿਨ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਅੱਜ ਕਲ ਲੋਕਾਂ ਨੂੰ ਵਾਲ ਝੜਣਾ, ਸਿਕਰੀ ਅਤੇ ਵਾਲਾਂ ਦਾ ਪਤਲਾ ਹੋਣ ਵਰਗੀਆਂ ਸਮੱਸਿਆਵਾਂ ਹੋਣਾ ਆਮ ਗੱਲ ਹੈ। ਬਿਨਾਂ ਕਿਸੇ ਕੈਮੀਕਲ ਵਾਲੇ ਪ੍ਰਾਡਕਟਸ ਨਾਲ ਤੁਸੀਂ ਵਾਲਾਂ ਦੀ ਹਰ ਸਮੱਸਿਆ ਨੂੰ ਇਸ ਕੁਦਰਤੀ ਤਰੀਕਿਆਂ ਨਾਲ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿਸ ਤਰ੍ਹਾਂ ਐਲੋਵੇਰਾ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।
ਐਲੋਵੇਰਾ ਦੀ ਵਰਤੋਂ
1. ਐਲੋਵੇਰਾ ਜੈੱਲ ਨੂੰ ਸਿਰ 'ਚ ਲਗਾਉਣ ਨਾਲ ਸਿਕਰੀ, ਗੰਜਾਪਨ ਅਤੇ ਰੁੱਖਾਪਨ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
2. ਐਲੋਵੇਰਾ ਦੀ ਵਰਤੋਂ ਵਾਲਾਂ ਦੀ ਗ੍ਰੋਥ ਵਧਾਉਣ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਨੂੰ ਲਗਾਉਣ ਨਾਲ ਵਾਲ ਚਮਕਦਾਰ ਹੁੰਦੇ ਹਨ।
3. ਜਿਨ੍ਹਾਂ ਲੋਕਾਂ ਨੂੰ ਸਿਰ 'ਤੇ ਖਾਰਸ਼ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਐਲੋਵੇਰਾ ਜੈੱਲ ਰਾਮਬਾਣ ਹੈ। ਇਸ 'ਚ ਮੌਜੂਦ ਬੈਕਟੀਰੀਅਲ, ਐਂਟੀਸੈਪਟਿਕ ਅਤੇ ਐਂਟੀਫੰਗਲ ਵਾਲਾਂ ਨਾਲ ਸਬੰਧਿਤ ਸਮੱਸਿਆਵਾਂ ਤੋਂ ਰਾਹਤ ਦਿਵਾਉਂਦੀ ਹੈ।
4. ਜੇ ਤੁਹਾਡੇ ਵਾਲ ਤੇਲ ਵਾਲੇ ਹਨ ਤਾਂ ਵਾਲਾਂ 'ਚ ਐਲੋਵੇਰਾ ਜੈੱਲ ਲਗਾਓ। ਨਿਯਮਿਤ ਰੂਪ 'ਚ ਇਸ ਦੀ ਵਰਤੋਂ ਨਾਲ ਆਇਲੀ ਵਾਲਾਂ ਤੋਂ ਛੁਟਕਾਰਾ ਮਿਲਦਾ ਹੈ।
5. ਐਲੋਵੇਰਾ ਜੈੱਲ ਕੁਦਰਤੀ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਲਗਾਉਣ ਨਾਲ ਵਾਲ ਸਿਲਕੀ, ਸ਼ਾਇਨੀ ਅਤੇ ਸਮੂਥ ਬਣਦੇ ਹਨ।
ਐਲੋਵੇਰਾ ਜੈੱਲ ਦੇ ਹੇਅਰ ਮਾਸਕ
ਐਲੋਵੇਰਾ ਜੈੱਲ ਅਤੇ ਪਿਆਜ਼ ਦਾ ਰਸ
ਸਰਦੀਆਂ 'ਚ ਵਾਲ ਝੜਣ ਦੀ ਸਮੱਸਿਆ ਬਹੁਤ ਆਮ ਹੈ। ਇਸ ਤੋਂ ਬਚਣ ਲਈ ਐਲੋਵੇਰਾ ਜੈੱਲ ਅਤੇ ਪਿਆਜ਼ ਦੇ ਰਸ ਨੂੰ ਬਰਾਬਰ ਮਾਤਰਾ 'ਚ ਪਾ ਕੇ ਇਕ ਪੈਕ ਬਣਾਓ। ਇਸ ਹੇਅਰ ਪੈਕ ਨੂੰ 1 ਘੰਟੇ ਲਈ ਵਾਲਾਂ 'ਚ ਲਗਾਓ।
ਐਲੋਵੇਰਾ ਅਤੇ ਸ਼ਹਿਦ
ਸਿਕਰੀ ਤੋਂ ਛੁਟਕਾਰਾ ਪਾਉਣ ਲਈ ਐਲੋਵੇਰਾ ਅਤੇ ਸ਼ਹਿਦ ਦਾ ਹੇਅਰ ਮਾਸਕ ਬਣਾਓ। ਇਸ ਨਾਲ ਵਾਲਾਂ 'ਚ ਤਕਰੀਬਨ ਅੱਧਾ ਘੰਟਾ ਲੱਗਾ ਰਹਿਣ ਦਿਓ। ਇਸ ਤੋਂ ਬਾਅਦ ਸਿਰ ਨੂੰ ਸ਼ੈਂਪੂ ਨਾਲ ਧੋ ਲਓ। ਅਜਿਹਾ ਕਰਨ ਨਾਲ ਮਹੀਨੇ 'ਚ ਹੀ ਸਿਕਰੀ ਦੀ ਸਮੱਸਿਆ ਖਤਮ ਹੋ ਜਾਵੇਗੀ।
ਐਲੋਵੇਰਾ ਅਤੇ ਜੋਜੋਬਾ ਤੇਲ
ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਐਲੋਵੇਰਾ ਅਤੇ ਜੋਜੋਬਾ ਤੇਲ ਦਾ ਮਿਸ਼ਰਣ ਤਿਆਰ ਕਰੋ। ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜੜ੍ਹਾਂ ਤਕ ਲਗਾਓ। ਇਸ ਨੂੰ 45 ਮਿੰਟ ਲਈ ਵਾਲਾਂ 'ਚ ਲਗਾਉਣ ਦੇ ਬਾਅਦ ਸਿਰ ਧੋ ਲਓ।
