ਔਰਤ ਨੇ ਫਾਇਰ ਬ੍ਰਿਗੇਡ ਗੱਡੀ ''ਚ ਬੱਚੀ ਨੂੰ ਦਿੱਤਾ ਜਨਮ

05/20/2020 4:06:55 PM

ਕੇਂਦਰਪਾੜਾ- ਓਡੀਸ਼ਾ ਦੇ ਕੇਂਦਰਪਾੜਾ ਜ਼ਿਲੇ 'ਚ ਚੱਕਰਵਾਤ 'ਅਮਫਾਨ' ਦੇ ਪ੍ਰਭਾਵ ਦਰਮਿਆਨ ਇਕ ਔਰਤ ਨੇ ਫਾਇਰ ਬ੍ਰਿਗੇਡ ਸੇਵਾ ਦੀ ਗੱਡੀ 'ਚ ਬੁੱਧਵਾਰ ਨੂੰ ਇਕ ਬੱਚੀ ਨੂੰ ਜਨਮ ਦਿੱਤਾ। ਫਾਇਰ ਬ੍ਰਿਗੇਡ ਅਧਿਕਾਰੀ ਪੀਕੇ ਦਾਸ ਨੇ ਦੱਸਿਆ ਕਿ ਮਾਂ ਅਤੇ ਨਵਜਾਤ ਦੋਵੇਂ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਜ਼ਿਲੇ 'ਚ ਮਹਾਕਾਲਪਾੜਾ ਸਰਕਾਰੀ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ ਹੈ। ਦਾਸ ਨੇ ਦੱਸਿਆ ਕਿ ਜਾਨਕੀ ਸੇਠੀ (20) ਚੱਕਰਵਾਤੀ ਤੂਫਾਨ ਕਾਰਨ ਝਾਨਹਾੜਾ ਪਿੰਡ 'ਚ ਫਸ ਗਈ ਸੀ। ਉਨ੍ਹਾਂ ਨੇ ਦੱਸਿਆ,''ਸਾਨੂੰ ਸਵੇਰੇ ਕਰੀਬ 8 ਵਜੇ ਪਰਿਵਾਰ ਤੋਂ ਪਰੇਸ਼ਾਨੀ ਦੀ ਸੂਚਨਾ ਮਿਲੀ। ਫਾਇਰ ਬ੍ਰਿਗੇਡ ਕਰਮਚਾਰੀ ਪਿੰਡ ਲਈ ਰਵਾਨਾ ਹੋਏ ਤਾਂ ਉਨ੍ਹਾਂ ਨੂੰ ਰਸਤੇ 'ਚ ਕਈ ਰੁਕਾਵਟਾਂ ਆਈਆਂ। ਪਿੰਡ ਜਾਣ ਵਾਲੇ ਰਸਤੇ 'ਤੇ ਚੱਕਰਵਾਤ ਕਾਰਨ 22 ਦਰੱਖਤ ਡਿੱਗੇ ਪਏ ਸਨ। ਖਰਾਬ ਮੌਸਮ ਅਤੇ ਤੇਜ਼ ਹਵਾਵਾਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ ਰਸਤਾ ਸਾਫ਼ ਕੀਤਾ ਅਤੇ ਔਰਤ ਨੂੰ ਗੱਡੀ 'ਚ ਬਿਠਾਇਆ।''

ਦਾਸ ਨੇ ਕਿਹਾ ਕਿ ਔਰਤ ਨੂੰ ਰਸਤੇ 'ਚ ਹੀ ਦਰਦ ਹੋਣ ਲੱਗੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਉਸ ਦੀ ਮਦਦ ਕੀਤੀ ਅਤੇ ਉਸ ਨੇ ਬੱਚੀ ਨੂੰ ਜਨਮ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ 'ਅਮਫਾਨ' ਤੱਟ ਵੱਲ ਵਧ ਰਿਹਾ ਹੈ, ਜਿਸ ਕਾਰਨ ਓਡੀਸ਼ਾ ਦੇ ਤੱਟਵਰਤੀ ਹਿੱਸਿਆਂ 'ਚ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਵਿਸ਼ੇਸ਼ ਰਾਹਤ ਕਮਿਸ਼ਨਰ ਪੀ ਕੇ ਜੇਨਾ ਨੇ ਦੱਸਿਆ ਕਿ ਹੇਠਲੇ ਤੱਟਵਰਤੀ ਇਲਾਕਿਆਂ 'ਚ ਰਹਿੰਦੇ 1.25 ਲੱਖ ਤੋਂ ਵਧ ਲੋਕਾਂ ਨੂੰ ਉੱਥੋਂ ਹਟਾ ਕੇ ਸੁਰੱਖਿਅਤ ਥਾਂਵਾਂ 'ਤੇ ਪਹੁੰਚਾਇਆ ਗਿਆ ਹੈ। ਬਾਲਾਸੋਰ ਸਮੇਤ ਕੁਝ ਹੋਰ ਇਲਾਕਿਆਂ 'ਚ ਬੁੱਧਵਾਰ ਨੂੰ ਸਵੇਰ ਤੱਕ ਇਹ ਪ੍ਰਕਿਰਿਆ ਚੱਲਦੀ ਰਹੀ।


DIsha

Content Editor

Related News