ਹਵਸ ''ਚ ਅੰਨ੍ਹੇ ਵਿਅਕਤੀ ਨੇ ਇਨਸਾਨੀਅਤ ਕੀਤੀ ਸ਼ਰਮਸਾਰ, ਦਿਵਿਆਂਗ ਬੱਚੀ ਨਾਲ ਟੱਪੀਆਂ ਹੱਦਾਂ

Saturday, Mar 30, 2024 - 01:32 PM (IST)

ਹਵਸ ''ਚ ਅੰਨ੍ਹੇ ਵਿਅਕਤੀ ਨੇ ਇਨਸਾਨੀਅਤ ਕੀਤੀ ਸ਼ਰਮਸਾਰ, ਦਿਵਿਆਂਗ ਬੱਚੀ ਨਾਲ ਟੱਪੀਆਂ ਹੱਦਾਂ

ਸ਼ੇਰਪੁਰ (ਅਨੀਸ਼) : ਕਸਬਾ ਸ਼ੇਰਪੁਰ ਦੇ ਇਕ ਇਲਾਕੇ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ ਹਵਸ ਵਿਚ ਅੰਨ੍ਹੇ ਇੱਕ 35 ਸਾਲਾ ਵਿਅਕਤੀ ਵੱਲੋਂ 14 ਸਾਲਾ ਨਬਾਲਿਗ ਮਾਸੂਮ ਜੋ ਦਿਮਾਗੀ ਤੌਰ 'ਤੇ ਅਪਾਹਜ, ਗੂੰਗੀ ਅਤੇ ਬੋਲੀ ਬੱਚੀ ਹੈ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਸ਼ੇਰਪੁਰ ਇੰਸਪੈਕਟਰ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੀੜਤ ਬੱਚੀ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨ ਅਨੁਸਾਰ ਉਸਦੀ 14 ਸਾਲਾ ਮਾਸੂਮ ਬੱਚੀ ਗੂੰਗੀ, ਬੋਲੀ ਤੇ ਦਿਮਾਗੀ ਤੌਰ 'ਤੇ ਪੂਰੀ ਤਰ੍ਹਾਂ ਨਾਲ ਅਪਾਹਜ ਹੈ। ਸਿੰਦਰਪਾਲ ਸਿੰਘ ਉਰਫ ਸਿੰਦਾ ਪੁੱਤਰ ਚਮਕੌਰ ਸਿੰਘ ਵਾਸੀ ਕਾਤਰੋ ਰੋਡ ਸ਼ੇਰਪੁਰ ਮੇਰੀ ਲੜਕੀ ਨੂੰ ਆਪਣੀ ਸਕੂਟਰੀ 'ਤੇ ਬਿਠਾ ਕੇ ਕੱਸੀ ਸੂਆ ਬੜੀ ਰੋਡ ਸ਼ੇਰਪੁਰ ਕੋਲ ਲੱਗੀ ਮੋਟਰ ਦੇ ਨਾਲ ਕਣਕ ਦੇ ਖੇਤ ਵਿਚ ਲੈ ਗਿਆ ਜਿੱਥੇ ਉਹ ਉਸ ਨਾਲ ਗਲਤ ਕੰਮ ਕਰਨ ਲੱਗ ਪਿਆ। 

ਇਹ ਵੀ ਪੜ੍ਹੋ : ਡਿਫਾਲਟਰਾਂ ਦੀ ਆਵੇਗੀ ਸ਼ਾਮਤ, ਵੱਡੀ ਕਾਰਵਾਈ ਕਰਨ ਜਾ ਰਿਹਾ ਪਾਵਰਕਾਮ ਵਿਭਾਗ

ਪੀੜਤ ਲੜਕੀ ਦੇ ਪਿਤਾ ਵੱਲੋਂ ਰੌਲਾ ਪਾਉਣ 'ਤੇ ਉਹ ਉਥੋਂ ਭੱਜ ਗਿਆ। ਪੀੜਤ ਲੜਕੀ ਨੂੰ ਪਹਿਲਾਂ ਸਰਕਾਰੀ ਹਸਪਤਾਲ ਸ਼ੇਰਪੁਰ ਤੇ ਬਾਅਦ ਵਿਚ ਹੋਰ ਵਧੇਰੇ ਇਲਾਜ ਲਈ ਸਿਵਲ ਹਸਪਤਾਲ ਧੂਰੀ ਵਿਖੇ ਦਾਖਲ ਕਰਵਾਇਆ ਗਿਆ। ਥਾਣਾ ਮੁਖੀ ਕਮਲਜੀਤ ਸਿੰਘ ਗਿੱਲ ਨੇ ਦੱਸਿਆ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਸਿੰਦਰਪਾਲ ਸਿੰਘ ਉਰਫ ਸਿੰਦਾ ਪੁੱਤਰ ਚਮਕੌਰ ਸਿੰਘ ਖਿਲਾਫ਼ ਧਾਰਾ 376 ਅਤੇ ਆਈਪੀਸੀ 6 ਪੌਸਕੋ ਐਕਟ 2012 ਅਧੀਨ ਥਾਣਾ ਸ਼ੇਰਪੁਰ ਵਿਖੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸਦਾ ਰਿਮਾਡ ਹਾਸਲ ਕੀਤਾ ਜਾਵੇਗਾ ਤਾਂ ਜੋ ਮਾਮਲੇ ਦੀ ਹੋਰ ਵੀ ਡੂੰਘਾਈ ਨਾਲ ਜਾਚ ਕੀਤੀ ਜਾ ਸਕੇ।

ਇਹ ਵੀ ਪੜ੍ਹੋ : ਨਾਮੀ ਸਕੂਲ ਦੀ ਪ੍ਰਿੰਸੀਪਲ ਨੂੰ ਫਿਰ ਜਾਰੀ ਹੋਇਆ ਚਾਈਲਡ ਰਾਈਟ ਕਮਿਸ਼ਨ ਦਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News