ਕੋਰੋਨਾ ਕਾਰਨ ਇਕਲੌਤੇ ਪੁੱਤਰ ਦੀ ਮੌਤ,ਗਮ 'ਚ ਕੁਝ ਘੰਟਿਆਂ ਬਾਅਦ ਹੀ ਮਾਂ-ਪਿਓ ਨੇ ਵੀ ਤੋੜਿਆ ਦਮ

07/04/2020 2:37:22 PM

ਓਡੀਸ਼ਾ- ਓਡੀਸ਼ਾ ਦੇ ਗੰਜਮ ਜ਼ਿਲ੍ਹੇ 'ਚ ਦਿਲ ਨੂੰ ਝੰਜੋੜ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਕੋਰੋਨਾ ਵਾਇਰਸ ਨਾਲ ਇਕਲੌਤੇ ਬੇਟੇ ਦੀ ਮੌਤ ਦੇ ਕੁਝ ਹੀ ਘੰਟਿਆਂ ਬਾਅਦ ਮਾਤਾ-ਪਿਤਾ ਨੇ ਵੀ ਦੁਨੀਆ ਛੱਡ ਦਿੱਤੀ। ਜ਼ਿਲ੍ਹੇ ਦੇ ਕਬਿਸਰੀਨਗਰ ਪੁਲਸ ਸਰਹੱਦ ਨੇੜੇ ਨਾਰਾਇਣਪੁਰਸਸਨ ਪਿੰਡ ਦੇ ਰਾਜਕਿਸ਼ੋਰ ਸਤਪਥੀ ਅਤੇ ਉਨ੍ਹਾਂ ਦੀ ਪਤਨੀ ਸੁਲੋਚਨਾ ਸਤਪਥੀ ਦੇ 27 ਸਾਲਾ ਟੀਚਰ ਬੇਟੇ ਦਾਭੁਵਨੇਸ਼ਵਰ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ। ਜਿਸ ਤੋਂ ਬਾਅਦ ਮਾਤਾ-ਪਿਤਾ ਵੀ ਮ੍ਰਿਤ ਪਾਏ ਗਏ। ਜੋੜੇ ਦੇ ਅਵਿਆਹੁਤਾ ਬੇਟੇ ਨੂੰ ਗੰਜਾਮ 'ਚ ਕੁਆਰੰਟੀਨ ਸੈਂਟਰ 'ਚ ਰੱਖਿਆ ਗਿਆ ਸੀ। ਉਹ ਕੁਝ ਹਫ਼ਤਿਆਂ ਤੋਂ ਕੋਰੋਨਾ ਵਾਇਰਸ ਨਾਲ ਪੀੜਤ ਸੀ। ਨੌਜਵਾਨ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਭੁਵਨੇਸ਼ਵਰ ਦੇ ਕੋਵਿਡ-19 ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ। 

ਕੋਰੋਨਾ ਦੇ ਲੱਛਣ ਦਿੱਸਣ ਤੋਂ ਬਾਅਦ ਨੌਜਵਾਨ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿਸ 'ਚ ਉਹ ਮੰਗਲਵਾਰ ਨੂੰ ਪਾਜ਼ੇਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਹਸਪਤਾਲ 'ਚ ਉਸ ਦੀ ਮੌਤ ਹੋ ਗਈ। ਇਕਲੌਤੇ ਬੇਟੇ ਦੀ ਮੌਤ ਦੀ ਖਬਰ ਸੁਣਨ ਦੇ ਕੁਝ ਹੀ ਘੰਟਿਆਂ ਬਾਅਦ ਮਾਤਾ-ਪਿਤਾ ਦੀ ਵੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਗਮ ਦਾ ਮਾਹੌਲ ਹੈ।

ਦੱਸਣਯੋਗ ਹੈ ਕਿ ਦੇਸ਼ 'ਚ ਕੋਰੋਨਾ ਦਾ ਖਤਰਾ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਨੀਵਾਰ ਨੂੰ ਇਕ ਦਿਨ 'ਚ ਕੋਵਿਡ-19 ਦੇ ਸਭ ਤੋਂ ਵਧ 22,771 ਮਾਮਲੇ ਆਉਣ ਨਾਲ ਹੀ ਪੀੜਤ ਲੋਕਾਂ ਦੀ ਕੁੱਲ ਗਿਣਤੀ 6,48,315 ਹੋ ਗਈ ਹੈ, ਜਦੋਂ ਕਿ 442 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 18,655 ਹੋ ਗਈ ਹੈ। 
 


DIsha

Content Editor

Related News