ਖ਼ੂਨ ਬਣਿਆ ਪਾਣੀ, ਦੋਸਤਾਂ ਨਾਲ ਮਿਲ ਕੇ ਭਰਾ ਨੇ ਰੋਲ਼ੀ ਭੈਣ ਦੀ ਪੱਤ, ਫਿਰ ਦਿੱਤੀ ਰੂਹ ਕੰਬਾਊ ਮੌਤ

Monday, Dec 04, 2023 - 01:00 PM (IST)

ਖ਼ੂਨ ਬਣਿਆ ਪਾਣੀ, ਦੋਸਤਾਂ ਨਾਲ ਮਿਲ ਕੇ ਭਰਾ ਨੇ ਰੋਲ਼ੀ ਭੈਣ ਦੀ ਪੱਤ, ਫਿਰ ਦਿੱਤੀ ਰੂਹ ਕੰਬਾਊ ਮੌਤ

ਫੁਲਬਨੀ- ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਆਪਣੇ 4 ਦੋਸਤਾਂ ਨਾਲ ਮਿਲ ਕੇ ਆਪਣੀ ਭੈਣ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਘਟਨਾ 3 ਦਸੰਬਰ ਨੂੰ ਚਾਕਾਪਦ ਪੁਲਸ ਥਾਣਾ ਖੇਤਰ ਵਿਚ ਵਾਪਰੀ। ਮੁਲਜ਼ਮ ਵਿਅਕਤੀ ਅਤੇ ਉਸ ਦੇ ਦੋਸਤਾਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਮੁਤਾਬਕ 25 ਸਾਲਾ ਔਰਤ ਨੂੰ ਪਤਾ ਲੱਗਾ ਕਿ ਉਸ ਦੇ ਭਰਾ ਦਾ ਰਿਸ਼ਤੇਦਾਰ ਦੀ ਇਕ ਭਰਜਾਈ ਨਾਲ ਨਾਜਾਇਜ਼ ਸਬੰਧ ਹਨ। ਔਰਤ ਨੇ ਭਰਾ ਨੂੰ ਰਿਸ਼ਤਾ ਖਤਮ ਕਰਨ ਲਈ ਕਿਹਾ। ਉਸ ਨੇ ਉਸ ਨੂੰ ਧਮਕਾਇਆ ਕਿ ਅਜਿਹਾ ਨਾ ਕਰਨ 'ਤੇ ਉਹ ਦੂਜਿਆਂ ਨੂੰ ਇਸ ਬਾਰੇ ਦੱਸ ਦੇਵੇਗੀ। 

ਇਹ ਵੀ ਪੜ੍ਹੋ- ਥਾਣੇ ਦੇ ਬਾਹਰ ਸ਼ਖ਼ਸ ਨੇ ਵੱਢੀ ਖ਼ੁਦ ਦੀ ਧੌਣ, ਵੇਖ ਸਹਿਮ ਗਏ ਲੋਕ (ਵੀਡੀਓ)

ਪੁਲਸ ਨੇ ਦੱਸਿਆ ਕਿ ਵਿਅਕਤੀ ਨੇ ਆਪਣੀ ਭੈਣ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਇਕ ਸਾਜ਼ਿਸ਼ ਰਚੀ। ਘਟਨਾ ਵਾਲੇ ਦਿਨ ਔਰਤ ਸਿਆਲੀ ਦੇ ਪੱਤੇ ਲੈਣ ਲਈ ਕੋਲ ਦੇ ਜੰਗਲਾਂ 'ਚ ਗਈ। ਉਸ ਦਾ ਵੱਡਾ ਵੀ ਉੱਥੇ ਆਪਣੀਆਂ ਗਾਵਾਂ ਚਰਾਉਣ ਗਿਆ ਸੀ। ਪੁਲਸ ਨੇ ਦੱਸਿਆ ਮੁਲਜ਼ਮ ਭਰਾ ਨੇ ਆਪਣੇ 4 ਦੋਸਤਾਂ ਨੂੰ ਜੰਗਲ 'ਚ ਬੁਲਾਇਆ, ਉਨ੍ਹਾਂ ਨੂੰ ਸ਼ਰਾਬ ਪਿਲਾਈ ਅਤੇ ਨਸ਼ੇ ਵਿਚ ਵਾਰੀ-ਵਾਰੀ ਨਾਲ ਉਨ੍ਹਾਂ ਨੇ ਔਰਤ ਨਾਲ ਜਬਰ-ਜ਼ਿਨਾਹ ਕੀਤਾ। 

ਇਹ ਵੀ ਪੜ੍ਹੋ- ਹਥਿਆਰਾਂ ਨਾਲ ਲੈਸ ਨਕਾਬਪੋਸ਼ ਲੁਟੇਰਿਆਂ ਨੇ ਬੈਂਕ 'ਤੇ ਬੋਲਿਆ ਧਾਵਾ, ਲੁੱਟੇ 18 ਕਰੋੜ ਰੁਪਏ

ਥਾਣਾ ਇੰਚਾਰਜ ਲਲਿਤ ਮੋਹਨ ਸਾਗਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਬਾਅਦ ਵਿਚ ਉਸ ਦਾ ਗਲਾ ਘੁੱਟ ਕੇ ਉਸ ’ਤੇ ਕੁਹਾੜੀ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਦੋਸ਼ੀ ਔਰਤ ਦੇ ਭਰਾ ਨੇ 6 ਨਵੰਬਰ ਨੂੰ ਪੁਲਸ ਕੋਲ ਲਾਪਤਾ ਹੋਣ ਦੀ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਔਰਤ ਦੀ ਸੜੀ ਹੋਈ ਲਾਸ਼ 7 ਨਵੰਬਰ ਨੂੰ ਜੰਗਲ ਵਿਚੋਂ ਮਿਲੀ ਸੀ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਔਰਤ ਨਾਲ ਕਈ ਲੋਕਾਂ ਨੇ ਜਬਰ-ਜ਼ਿਨਾਹ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-  ਪਾਕਿਸਤਾਨ ਤੋਂ ਭਾਰਤ ਪਰਤੀ ਅੰਜੂ ਮੁੜ ਸੁਰਖੀਆਂ 'ਚ, ਦੱਸਿਆ ਕਿਉਂ ਆਈ ਵਾਪਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News