ਪੰਜਾਬ: ਸਕੂਲ ''ਚ Teacher ਨੇ ਮੁੰਡੇ ਨਾਲ ਕੀਤੀ ਹੈਵਾਨੀਅਤ! ਪ੍ਰਾਈਵੇਟ ਪਾਰਟ ਤੋਂ ਵਗਣ ਲੱਗਿਆ ਖ਼ੂਨ ਤਾਂ...
Tuesday, Jul 21, 2026 - 02:27 PM (IST)
ਲੁਧਿਆਣਾ (ਰਾਜ): ਲੁਧਿਆਣਾ ਤੋਂ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਸ਼ਹਿਰ ਦੇ ਇਕ ਨਾਮੀ ਨਿੱਜੀ ਸਕੂਲ ਵਿਚ ਇਕ ਹੈਵਾਨ ਬਣੇ ਅਧਿਆਪਕ ਨੇ 9ਵੀਂ ਜਮਾਤ ਦੇ ਮੁੰਡੇ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦੋਸ਼ ਹੈ ਕਿ ਅਧਿਆਪਕ ਵਿਦਿਆਰਥੀ ਨੂੰ ਜ਼ਬਰਦਸਤੀ ਸਾਇੰਸ ਲੈਬ ਵਿਚ ਧੂਹ ਕੇ ਲੈ ਗਿਆ ਤੇ ਕਮਰਾ ਬੰਦ ਕਰ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਘਰ ਪਹੁੰਚਦਿਆਂ ਹੀ ਬੱਚੇ ਦੀ ਹਾਲਤ ਵਿਗੜ ਗਈ ਤੇ ਉਸ ਦੇ ਪਿਸ਼ਾਬ ਵਿਚ ਖ਼ੂਨ ਵਗਣਾ ਸ਼ੁਰੂ ਹੋ ਗਿਆ। ਗੰਭੀਰ ਹਾਲਤ ਵਿਚ ਬੱਚੇ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਉਣ ਮਗਰੋਂ ਥਾਣਾ ਹੈਬੋਵਾਲ ਦੀ ਪੁਲਸ ਨੇ ਇਸ ਮਾਮਲੇ ਵਿਚ ਮੁਲਜ਼ਮ ਅਧਿਆਪਕ ਦੇ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਲਿਆ ਹੈ।
ਇਸ ਸਬੰਧੀ ਪੀੜਤ ਬੱਚੇ ਦੇ ਪਿਤਾ ਨੇ ਦੱਸਿਆ ਕਿ ਬੀਤੀ 17 ਜੁਲਾਈ ਨੂੰ ਉਨ੍ਹਾਂ ਦਾ ਪੁੱਤਰ ਜਦੋਂ ਸਕੂਲ ਤੋਂ ਘਰ ਪਰਤਿਆ ਤਾਂ ਉਹ ਬਹੁਤ ਡਰਿਆ-ਸਹਿਮਿਆ ਹੋਇਆ ਸੀ। ਕੁਝ ਹੀ ਦੇਰ ਬਾਅਦ ਬੱਚੇ ਦੀ ਤਬੀਅਤ ਵਿਗੜਣ ਲੱਗੀ ਤੇ ਜਦੋਂ ਉਹ ਵਾਸ਼ਰੂਮ ਗਿਆ ਗਿਆ ਤਾਂ ਪਿਸ਼ਾਬ ਦੇ ਨਾਲ ਕਾਫ਼ੀ ਖ਼ੂਨ ਵਗਣ ਲੱਗ ਪਿਆ। ਇਹ ਵੇਖ ਪਰਿਵਾਰ ਦੇ ਹੋਸ਼ ਉੱਡ ਗਏ। ਜਦੋਂ ਪਰਿਵਾਰ ਨੇ ਬੱਚੇ ਨੂੰ ਪੁੱਛਿਆ ਤਾਂ ਉਸ ਨੇ ਸਾਰੀ ਹੱਡਬੀਤੀ ਸੁਣਾਈ। ਪੀੜਤ ਦੇ ਪਿਤਾ ਦਾ ਦੋਸ਼ ਹੈ ਕਿ ਅਧਿਆਪਕ ਨੇ ਬੱਚੇ ਨੂੰ ਇਹ ਸਭ ਕੁਝ ਘਰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪਰਿਵਾਰ ਨੇ ਤੁਰੰਤ ਬੱਚੇ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੀੜਤ ਦੇ ਪਿਤਾ ਦੇ ਬਿਆਨਾਂ ਤੇ ਮੈਡੀਕਲ ਰਿਪੋਰਟ ਦੇ ਅਧਾਰ 'ਤੇ ਮੁਲਜ਼ਮ ਅਨਿਲ ਕੁਮਾਰ ਅੱਗਰਵਾਲ ਦੇ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਮੌਕੇ ਦੀ ਸੀ. ਸੀ.ਟੀ. ਵੀ. ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ।
