ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਪਾਣੀ ਭਰਨ ਕਾਰਨ ਵਾਪਰਿਆ ਹਾਦਸਾ; ਹੋਈ ਦਰਨਦਨਾਕ ਮੌਤ

Tuesday, Jul 21, 2026 - 12:45 PM (IST)

ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਪਾਣੀ ਭਰਨ ਕਾਰਨ ਵਾਪਰਿਆ ਹਾਦਸਾ; ਹੋਈ ਦਰਨਦਨਾਕ ਮੌਤ

ਪਠਾਨਕੋਟ (ਆਦਿੱਤਿਆ) : ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਸੁਜਾਨਪੁਰ ਪੁਲ ਨੰਬਰ 3 ਨੇੜੇ ਲੰਬੇ ਸਮੇਂ ਤੋਂ ਪਾਣੀ ਭਰੇ ਰਹਿਣ ਕਾਰਨ ਇਕ ਹੋਰ ਪਰਿਵਾਰ ਦਾ ਚਿਰਾਗ ਬੁੱਝ ਗਿਆ। ਬੀਤੇ ਦਿਨ ਸਵੇਰੇ 10 ਵਜੇ ਦੇ ਕਰੀਬ ਇਕ 16 ਸਾਲਾ ਨਿਹੰਗ ਸਿੰਘ ਨੌਜਵਾਨ ਗੋਡਿਆਂ ਤੱਕ ਭਰੇ ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਪਾਣੀ ਤੋਂ ਬਚਦੇ ਸਮੇਂ ਉਸ ਦੀ ਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ ਨਿਰਦੇਸ਼ ਜਾਰੀ

ਇਸ ਘਟਨਾ ਕਾਰਨ ਪਰਿਵਾਰਕ ਮੈਂਬਰਾਂ, ਸਥਾਨਕ ਲੋਕਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ’ਚ ਰੋਸ ਫੈਲ ਗਿਆ। ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕਰਦਿਆਂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਕਈ ਸਾਲਾਂ ਤੋਂ ਇੱਥੇ ਸਹੀ ਡਰੇਨੇਜ਼ ਸਿਸਟਮ ਨਹੀਂ ਬਣਾਇਆ ਗਿਆ, ਜਿਸ ਕਾਰਨ ਬਰਸਾਤ ’ਚ ਪਾਣੀ ਭਰ ਜਾਂਦਾ ਹੈ। ਇਹ ਹਾਦਸਾ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਹੀ ਸਿੱਟਾ ਹੈ।

ਇਹ ਵੀ ਪੜ੍ਹੋ- ਪੰਜਾਬ: ਜਾਨਲੇਵਾ ਬਿਮਾਰੀ ਕਾਰਨ 194 ਪਿੰਡ ਹਾਈ ਰਿਸਕ ਖੇਤਰ ਘੋਸ਼ਿਤ, ਪੁਰਸ਼-ਔਰਤਾਂ ਨਾਲ ਬੱਚੇ ਵੀ ਜਕੜੇ

ਉਨ੍ਹਾਂ ਮੰਗ ਕੀਤੀ ਕਿ ਪੁਲ ਨੰਬਰ-3 ਹੇਠਾਂ ਪਾਣੀ ਦੀ ਨਿਕਾਸੀ ਲਈ ਸਥਾਈ ਡਰੇਨੇਜ਼ ਸਿਸਟਮ ਬਣਾਇਆ ਜਾਵੇ ਅਤੇ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਮੌਕੇ ’ਤੇ ਪਹੁੰਚੇ ਸੁਜਾਨਪੁਰ ਥਾਣਾ ਇੰਚਾਰਜ ਅਰੁਣ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ। ਅਗਲੇ ਦਿਨ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਦੇ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ : ਆਵਾਰਾ ਕੁੱਤਿਆਂ ਦੇ ਹਮਲੇ ’ਚ 70 ਸਾਲਾ ਬਜ਼ੁਰਗ ਦੀ ਮੌਤ, ਨੋਚ-ਨੋਚ ਖਾ ਕੇ ਗਏ ਕੁੱਤੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News