ਕਲਾਕਾਰ ਨੇ ਲੱਕੜੀ ਨਾਲ ਬਣੀਆਂ ਸ਼ਾਨਦਾਰ ਕਲਾਕ੍ਰਿਤੀਆਂ, ਲੋਕਾਂ ਨੂੰ ਆ ਰਹੀਆਂ ਹਨ ਬੇਹੱਦ ਪਸੰਦ

11/18/2020 6:02:12 PM

ਗੰਜਮ- ਓਡੀਸ਼ਾ ਦੇ ਗੰਜਮ ਇਲਾਕੇ 'ਚ ਅਰੁਣ ਸਾਹੂ ਨਾਂ ਦੇ ਸ਼ਖਸ ਨੇ ਲੱਕੜੀ ਦੀ ਮਦਦ ਨਾਲ ਪ੍ਰਸਿੱਧ ਸਮਾਰਕਾਂ ਦੀਆਂ ਕਲਾਕ੍ਰਿਤੀਆਂ ਨੂੰ ਬਣਾਇਆ ਹੈ। ਇਹ ਕਲਾਕ੍ਰਿਤੀਆਂ ਬੇਹੱਦ ਹੀ ਆਕਰਸ਼ਿਤ ਕਰਨ ਵਾਲੀਆਂ ਹਨ ਅਤੇ ਸਥਾਨਕ ਲੋਕਾਂ ਨੂੰ ਇਹ ਬੇਹੱਦ ਪਸੰਦ ਆ ਰਹੀਆਂ ਹਨ। ਇਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਕਲਾਕਾਰ ਅਰੁਣ ਸਾਹੂ ਨੇ ਦੱਸਿਆ ਕਿ ਉਹ ਜਲਦ ਹੀ ਆਪਣੀ ਕਲਾ ਰਾਹੀਂ ਦੁਨੀਆ ਦੇ 7 ਅਜੂਬਿਆਂ ਦੀਆਂ ਕਲਾਕ੍ਰਿਤੀਆਂ ਨੂੰ ਬਣਾਉਣਗੇ ਅਤੇ ਉਸ ਨੂੰ ਮਿਊਜ਼ੀਅਮ 'ਚ ਰੱਖਣ ਦੀ ਯੋਜਨਾ ਹੈ। 

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਅਰੁਣ ਸਾਹ ਨੇ ਕਿਹਾ,''ਮੈਂ ਦੁਨੀਆ ਦੇ 7 ਅਜੂਬਿਆਂ ਅਤੇ 7 ਪ੍ਰਸਿੱਧ ਵਿਰਾਸਤ ਸਥਾਨਾਂ ਦੀਆਂ ਕਲਾਕ੍ਰਿਤੀਆਂ ਬਣਾਉਣ ਅਤੇ ਉਨ੍ਹਾਂ ਨੂੰ ਇਕ ਮਿਊਜ਼ੀਅਮ 'ਚ ਰੱਖਣ ਦੀ ਯੋਜਨਾ ਬਣਾ ਰਿਹਾ ਹਾਂ ਤਾਂ ਕਿ ਵਿਜ਼ਟਰ ਉਨ੍ਹਾਂ ਨੂੰ ਇਕ ਛੱਤ ਹੇਠਾਂ ਦੇਖ ਸਕਣ।''

PunjabKesari

ਇਹ ਵੀ ਪੜ੍ਹੋ : 'ਗੂਗਲ ਗਰਲ' ਦੇ ਨਾਂ ਨਾਲ ਮਸ਼ਹੂਰ ਹੈ ਇਹ 6 ਸਾਲ ਦੀ ਬੱਚੀ, ਗਿਆਨ ਦੇ ਭੰਡਾਰ ਤੋਂ ਹਰ ਕੋਈ ਹੈ ਹੈਰਾਨ


DIsha

Content Editor

Related News