ਆਰਟੀਕਲ 370 ਹਟਣ ਤੋਂ ਬਾਅਦ ਦੂਜੀ ਵਾਰ ਕਸ਼ਮੀਰ ਘਾਟੀ ਪਹੁੰਚੇ ਅਜੀਤ ਡੋਭਾਲ

09/25/2019 8:12:32 PM

ਸ਼੍ਰੀਨਗਰ — ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਬੁੱਧਵਾਰ ਨੂੰ ਕਸ਼ਮੀਰ ਘਾਟੀ 'ਚ ਸਥਿਤੀ ਦਾ ਜਾਇਜ਼ਾ ਲੈਣ ਤੇ ਜੰਮੂ ਤੇ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੀ ਵਾਪਸੀ ਤੋਂ ਬਾਅਦ ਸਰਕਾਰੀ ਯੋਜਨਾਵਾਂ ਦੇ ਸੋਖਾਲੇ ਕੰਮ ਲਈ ਭਵਿੱਖ ਦੀ ਕਾਰਵਾਈ ਦਾ ਫੈਸਲਾ ਕਰਨ ਲਈ ਇਥੇ ਪਹੁੰਚੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਥੇ ਉਹ ਸੂਬਾ ਸਰਕਾਰ ਦੇ ਅਧਿਕਾਰੀਆਂ ਤੇ ਸੁਰੱਖਿਆ ਬਲਾਂ ਨਾਲ ਬੈਠਕ ਕਰਨਗੇ।
ਅਧਿਕਾਰੀਆਂ ਨੇ ਦੱਸਿਆ, ਡੋਭਾਲ ਸੂਬੇ ਦੇ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਅਤੇ ਸੂਬੇ 'ਚ ਸੁਰੱਖਿਆ ਤੇ ਵਿਕਾਸ ਸਬੰਧੀ ਸਰਗਰਮੀਆਂ ਦਾ ਜਾਇਜ਼ਾ ਲੈਣਗੇ। ਜਿਸ 'ਚ 31 ਅਕਤਬੂਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ-ਜੰਮੂ ਕਸ਼ਮੀਰ ਅਤੇ ਲੱਦਾਖ 'ਚ ਬਦਲਾਅ ਕੀਤਾ ਜਾਵੇਗਾ।
ਉਥੇ ਹੀ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਵੀ ਕਸ਼ਮੀਰ ਦੌਰੇ 'ਤੇ ਹਨ। ਆਜ਼ਾਦ ਜੰਮੂ ਕਸ਼ਮੀਰ ਦੇ ਆਪਣੇ ਛੇ ਦਿਨਾਂ ਦੌਰੇ ਦੇ ਦੂਜੇ ਪੜਾਅ 'ਚ ਮੰਗਲਵਾਰ ਨੂੰ ਪਹੁੰਚੇ ਅਤੇ ਕਿਹਾ ਕਿ ਘਾਟੀ 'ਚ 'ਕਾਫੀ ਖਰਾਬ ਸਥਿਤੀ ਹੈ। ਰਾਜ ਸਭਾ 'ਚ ਵਿਰੋਧੀ ਦੇ ਨੇਤਾ ਆਜ਼ਾਦ ਸ਼ੁੱਕਰਵਾਰ ਨੂੰ ਸ਼੍ਰੀਨਗਰ ਪਹੁੰਚੇ ਸਨ।


Inder Prajapati

Content Editor

Related News