ਕਾਂਗਰਸ ਬੋਲ ਰਹੀ ਟੁਕੜੇ-ਟੁਕੜੇ ਗੈਂਗ ਦੀ ਭਾਸ਼ਾ : PM ਮੋਦੀ
Sunday, Apr 07, 2024 - 02:01 PM (IST)
ਨਵਾਦਾ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਅੱਜ ਯਾਨੀ ਐਤਵਾਰ ਨੂੰ ਹਮਲਾ ਬੋਲਿਆ ਅਤੇ ਕਿਹਾ ਕਿ ਉਹ ਟੁਕੜੇ-ਟੁਕੜੇ ਗੈਂਗ ਦੀ ਭਾਸ਼ਾ ਬੋਲ ਰਹੀ ਹੈ ਅਤੇ ਕਹਿ ਰਹੀ ਹੈ ਕਿ ਰਾਜਸਥਾਨ ਜਾਂ ਦੇਸ਼ ਦੇ ਹੋਰ ਹਿੱਸੇ ਦੇ ਲੋਕਾਂ ਦਾ ਜੰਮੂ ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਨਾਲ ਕੀ ਵਾਸਤਾ ਹੈ। ਪੀ.ਐੱਮ. ਮੋਦੀ ਨੇ ਐਤਵਾਰ ਨੂੰ ਨਵਾਦਾ ਸੰਸਦੀ ਖੇਤਰ ਤੋਂ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਵਿਵੇਕ ਠਾਕੁਰ ਦੇ ਪੱਖ 'ਚ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਰਾਜਸਥਾਨ 'ਚ ਭਾਸ਼ਣ ਦੌਰਾਨ ਕਿਹਾ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਰਾਜਸਥਾਨ ਜਾਂ ਦੇਸ਼ ਦੇ ਹੋਰ ਹਿੱਸਿਆਂ ਨਾਲ ਕੀ ਲੈਣਾ-ਦੇਣਾ ਹੈ। ਪ੍ਰਧਾਨ ਮੰਤਰੀ ਇੱਥੇ ਆਕੇ ਧਾਰਾ 370 ਦੀ ਗੱਲ ਕਿਉਂ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਗੱਲ ਸੁਣ ਕੇ ਉਨ੍ਹਾਂ ਨੂੰ ਸ਼ਰਮ ਆਈ। ਕੀ ਜੰਮੂ ਕਸ਼ਮੀਰ ਸਾਡਾ ਨਹੀਂ ਹੈ।
ਪੀ.ਐੱਮ. ਮੋਦੀ ਨੇ ਸਖ਼ਤ ਲਹਿਜੇ 'ਚ ਕਿਹਾ ਕਿ ਕਾਂਗਰਸ ਦੇ ਲੋਕ ਸੁਣ ਲੈਣ ਅਤੇ ਸਮਝ ਲੈਣ, ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਹੈ ਅਤੇ ਉਸ ਦੀ ਰੱਖਿਆ ਅਸੀਂ ਕਰਨੀ ਹੈ। ਬਿਹਾਰ, ਰਾਜਸਥਾਨ ਨਾਲ ਦੇਸ਼ ਦੇ ਹੋਰ ਹਿੱਸੇ ਦੇ ਕਈ ਨੌਜਵਾਨਾਂ ਨੇ ਮਾਂ ਭੂਮੀ ਦੀ ਰੱਖਿਆ ਲਈ ਸਰਵਉੱਚ ਬਲੀਦਾਨ ਦਿੱਤਾ ਹੈ। ਕਿੰਨੇ ਹੀ ਵੀਰ ਜਵਾਨ ਜੰਮੂ ਕਸ਼ਮੀਰ ਨੂੰ ਬਚਾਉਣ ਲਈ ਤਿਰੰਗੇ 'ਚ ਲਿਪਟ ਕਰ ਕੇ ਪਰਤੇ ਹਨ। ਅਜਿਹੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਤੋਂ ਪੁੱਛਣਾ ਕਿ ਉਨ੍ਹਾਂ ਦੀ ਧਾਰਾ 370 ਨਾਲ ਕੀ ਲੈਣਾ-ਦੇਣਾ ਹੈ, ਸ਼ਰਮਨਾਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਟੁਕੜੇ-ਟੁਕੜੇ ਗੈਂਗ ਦਾ ਹੀ ਪ੍ਰਭਾਵ ਹੈ ਕਿ ਇਹ ਲੋਕ (ਕਾਂਗਰਸੀ) ਅਜਿਹੀ ਭਾਸ਼ਾ ਬੋਲਣ ਲੱਗੇ ਹਨ। ਅਜਿਹੀ ਭਾਸ਼ਾ ਬੋਲਣ ਵਾਲਿਆਂ ਅਤੇ ਸ਼ਹੀਦਾਂ ਦੇ ਅਪਮਾਨ ਕਰਨ ਵਾਲਿਆਂ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇੰਡੀ ਗਠਜੋੜ ਦੇ ਲੋਕ ਭਾਰਤ ਦੀ ਇਕ ਹੋਰ ਵੰਡ ਕਰਨ ਦੀ ਗੱਲ ਕਰਦੇ ਹਨ। ਕਾਂਗਰਸ ਦੇ ਇਕ ਨੇਤਾ ਤਾਂ ਖੁੱਲ੍ਹੇਆਮ ਬਿਆਨ ਦੇ ਰਹੇ ਹਨ ਕਿ ਉਹ ਦੱਖਣ ਭਾਰਤ 'ਚ ਵੱਖ ਕਰ ਦੇਣਗੇ। ਜਨਤਾ ਅਜਿਹੀ ਸੋਚ ਰੱਖਣ ਵਾਲੀ ਪਾਰਟੀ ਨੂੰ ਇਸ ਚੋਣ 'ਚ ਜ਼ਰੂਰ ਸਬਕ ਸਿਖਾਏਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8