ਅਮਰੀਕਾ ਤੋਂ ਪਰਤਦੇ ਹੀ NRI ਲਾੜੇ ਨੂੰ ਲੱਗੀਆਂ ਹੱਥਕੜੀਆਂ, ਚੌਥੀ ਵਹੁਟੀ ਨੇ ਲਾਏ ਗੰਭੀਰ ਦੋਸ਼

Monday, Nov 09, 2020 - 03:35 PM (IST)

ਅਮਰੀਕਾ ਤੋਂ ਪਰਤਦੇ ਹੀ NRI ਲਾੜੇ ਨੂੰ ਲੱਗੀਆਂ ਹੱਥਕੜੀਆਂ, ਚੌਥੀ ਵਹੁਟੀ ਨੇ ਲਾਏ ਗੰਭੀਰ ਦੋਸ਼

ਟੋਹਾਨਾ— ਵਿਆਹ ਕਰਵਾਉਣ ਦੇ ਸ਼ੌਕੀਨ ਰੋਹਤਕ ਵਾਸੀ ਐੱਨ. ਆਰ. ਆਈ. ਲਾੜੇ ਨੂੰ ਅਮਰੀਕਾ ਤੋਂ ਪਰਤੇ ਹੀ ਹਰਿਆਣਾ ਦੇ ਟੋਹਾਨਾ ਸ਼ਹਿਰ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਐੱਨ. ਆਰ. ਆਈ. ਖ਼ਿਲਾਫ ਉਸ ਦੀ ਚੌਥੀ ਪਤਨੀ ਨੇ ਸ਼ਹਿਰ ਦੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਪਤਨੀ ਨੇ ਦਾਜ ਲਈ ਤੰਗ-ਪਰੇਸ਼ਾਨ ਕਰਨ ਸਮੇਤ ਕਈ ਦੋਸ਼ ਲਾਏ ਹਨ। ਹਾਲਾਂਕਿ ਸ਼ਿਕਾਇਤਕਰਤਾ ਜਨਾਨੀ ਦੀ ਵੀ ਐੱਨ. ਆਰ. ਆਈ. ਨਾਲ ਦੂਜਾ ਵਿਆਹ ਸੀ। ਪਹਿਲੇ ਪਤੀ ਨੂੰ ਉਹ ਤਲਾਕ ਦੇ ਚੁੱਕੀ ਹੈ। ਪਤਨੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਦੋਸ਼ੀ ਐੱਨ. ਆਰ. ਆਈ. ਨਰੇਸ਼ ਕੁਮਾਰ ਪਹਿਲਾਂ ਵੀ ਤਿੰਨ ਵਿਆਹ ਕਰਵਾ ਚੁੱਕਾ ਹੈ ਅਤੇ ਉਹ ਉਸ ਦੀ ਚੌਥੀ ਪਤਨੀ ਹੈ। ਵਿਆਹ ਦੇ ਇਕ ਮਹੀਨੇ ਬਾਅਦ ਹੀ ਨਰੇਸ਼ ਅਮਰੀਕਾ ਚੱਲਾ ਗਿਆ ਅਤੇ ਅਮਰੀਕਾ ਜਾਣ ਤੋਂ ਬਾਅਦ ਉਸ ਨੇ ਉਸ ਦਾ ਫੋਨ ਤੱਕ ਨਹੀਂ ਚੁੱਕਿਆ। 

ਇਹ ਵੀ ਪੜ੍ਹੋ: ਫਤਿਹਵੀਰ ਦੀ ਯਾਦ ਨੂੰ ਤਾਜ਼ਾ ਕਰ ਗਿਆ 'ਪ੍ਰਹਿਲਾਦ', 90 ਘੰਟੇ ਲੜਦਾ ਰਿਹੈ ਜ਼ਿੰਦਗੀ ਤੇ ਮੌਤ ਦੀ ਜੰਗ

ਸ਼ਿਕਾਇਤਕਰਤਾ ਨੇ ਦੱਸਿਆ ਕਿ 30 ਨਵੰਬਰ 2018 ਨੂੰ ਉਸ ਦੀ ਮੁਲਾਕਾਤ ਹਿਸਾਰ ਵਿਚ ਨਰੇਸ਼ ਨਾਲ ਹੋਈ ਸੀ। ਉਸ ਨੇ ਨਰੇਸ਼ ਨੂੰ 19 ਜਨਵਰੀ 2018 ਨੂੰ ਹੋਏ ਆਪਣੇ ਪਹਿਲੇ ਵਿਆਹ ਬਾਰੇ ਦੱਸਿਆ। 8 ਫਰਵਰੀ 2019 ਨੂੰ ਨਰੇਸ਼ ਨੇ ਫੋਨ ਕੀਤਾ ਕਿ ਉਹ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਜਨਾਨੀ ਨੇ ਦੱਸਿਆ ਕਿ 18 ਫਰਵਰੀ ਨੂੰ ਵਿਆਹ ਫਾਈਨਲ ਕਰ ਦਿੱਤਾ ਗਿਆ। 18 ਫਰਵਰੀ 2019 ਨੂੰ ਵਿਆਹ ਤੋਂ ਬਾਅਦ ਉਹ ਨਰੇਸ਼ ਨਾਲ ਰੋਹਤਕ ਚੱਲੀ ਗਈ। ਇਕ ਮਹੀਨੇ ਬਾਅਦ ਨਰੇਸ਼ ਅਮਰੀਕਾ ਚੱਲਾ ਗਿਆ ਅਤੇ ਉਸ ਤੋਂ ਬਾਅਦ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਜ਼ਰੂਰਤ ਦੇ ਨਾਮ 'ਤੇ ਐੱਨ. ਆਰ. ਆਈ. ਅਤੇ ਉਸ ਦੇ ਪਰਿਵਾਰ ਨੇ ਸਾਰਾ ਪੈਸਾ ਅਤੇ ਗਹਿਣੇ ਲੈ ਲਏ। ਇਸ ਮਗਰੋਂ ਪੈਸਿਆਂ ਦੀ ਡਿਮਾਂਡ ਕਰ ਕੇ ਤੰਗ-ਪਰੇਸ਼ਾਨ ਕਰਨ ਲੱਗੇ।

ਇਹ ਵੀ ਪੜ੍ਹੋ: ਗਰਲਫਰੈਂਡ ਦੇ ਸ਼ੌਕ ਪੁੰਗਾਉਣ ਲਈ ਨੌਕਰ ਨੇ ਆਪਣੇ ਮਾਲਕ ਜੋੜੇ ਦਾ ਕੀਤਾ ਕਤਲ, ਪੁਲਸ ਨੇ ਕੀਤੇ ਖ਼ੁਲਾਸੇ

ਇਸ ਗੱਲ ਤੋਂ ਦੁਖੀ ਹੋ ਕੇ ਜਨਾਨੀ ਨੇ ਟੋਹਾਨਾ ਥਾਣੇ ਵਿਚ ਕੇਸ ਦਰਜ ਕਰਵਾ ਦਿੱਤਾ। ਪੁਲਸ ਮੁਤਾਬਕ ਇਸ ਸਾਲ 26 ਜਨਵਰੀ ਨੂੰ ਜਨਾਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਰੋਹਤਕ ਵਾਸੀ ਨਰੇਸ਼ ਅਤੇ ਉਸ ਦੇ ਪਿਤਾ ਅਜੀਤ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਓਧਰ ਟੋਹਾਨਾ ਦੇ ਡੀ. ਐੱਸ. ਪੀ. ਨੇ ਕਿਹਾ ਕਿ ਅਮਰੀਕਾ ਤੋਂ ਰੋਹਤਕ ਪਹੁੰਚੇ ਨਰੇਸ਼ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। 


author

Tanu

Content Editor

Related News