ਹੁਣ ਟਰੇਨਾਂ ''ਚ ਮਿਲਣਗੇ ਆਸਾਨੀ ਨਾਲ ਸਾਫ ਕੀਤੇ ਜਾਣ ਵਾਲੇ ਡਿਜਾਇਨਰ ਕੰਬਲ

Sunday, Jul 30, 2017 - 09:15 PM (IST)

ਹੁਣ ਟਰੇਨਾਂ ''ਚ ਮਿਲਣਗੇ ਆਸਾਨੀ ਨਾਲ ਸਾਫ ਕੀਤੇ ਜਾਣ ਵਾਲੇ ਡਿਜਾਇਨਰ ਕੰਬਲ

ਨਵੀਂ ਦਿੱਲੀ— ਟਰੇਨਾਂ 'ਚ ਕੰਬਲਾਂ ਦੇ ਗੰਦੇ ਹੋਣ ਦੀ ਸ਼ਿਕਾਇਤਾਂ ਤੋਂ ਪਰੇਸ਼ਾਨ ਭਾਰਤੀ ਰੇਲਵੇ ਨੇ ਕੰਬਲਾਂ ਦੇ ਜ਼ਿਆਦਾ ਵਾਰ ਧੋਣ ਅਤੇ ਮੌਜੂਦਾ ਕੰਬਲਾਂ ਨੂੰ ਲੜੀ ਵਾਰ ਤਰੀਕੇ ਨਾਲ ਡਿਜਾਇਨਰ ਅਤੇ ਹਲਕੇ ਕੰਬਲਾਂ ਨਾਲ ਬਦਲਣ ਦੇ ਲਈ ਇਕ ਕਾਰਜ ਯੋਜਨਾ ਤਿਆਰ ਕੀਤੀ ਹੈ। ਇਸ ਤੋਂ ਇਲਾਵਾ ਇਸਤੇਮਾਲ ਕੀਤੇ ਹੋਏ ਕੰਬਲਾਂ ਨੂੰ ਫਿਰ ਤੋਂ ਇਸਤੇਮਾਲ ਕੀਤੇ ਜਾਣ ਤੋਂ ਪਹਿਲਾਂ ਨਿਯਮਿਤ ਰੂਪ ਰੂਪ ਨਾਲ ਸਾਫ ਕੀਤੇ ਜਾਣਗੇ। ਕੰਬਲਾਂ ਨੂੰ ਹਰੇਕ 1 ਜਾ 2 ਦਿਨ ਮਹੀਨੇ ਦੇ ਅੰਦਰ ਧੋਣ ਦਾ ਨਿਰਦੇਸ਼ ਹੈ। ਪਰ ਹਾਲ 'ਚ ਕੈਗ ਦੀ ਇਕ ਰਿਪੋਰਟ 'ਚ ਕੰਬਲਾਂ ਦੀ ਮਾੜੀ ਹਾਲਤ ਨੂੰ ਰੇਖਾਕਿਤ ਕੀਤਾ ਗਿਆ ਜੋਂ ਮਹੀਨੇ ਤੋਂ ਨਹੀਂ ਧੋਤੇ ਸਨ।
ਨਿਫਟ ਨੂੰ ਹਲਕੇ ਕੰਬਲ ਬਣਾਉਣ ਦਾ ਸੌਂਪ ਦਿੱਤਾ ਗਿਆ ਕੰਮ
ਰੇਲਵੇ ਨੇ ਰਾਸ਼ਟਰੀ ਫੈਸ਼ਨ ਡਿਜਾਇਨ ਸੰਸਥਾ ( ਨਿਫਟ) ਨੂੰ ਘੱਟ ਉੱਨ ਵਾਲੇ ਹਲਕੇ ਕੰਬਲ ਬਣਾਉਣ ਦਾ ਕੰਮ ਸੌਂਪ ਦਿੱਤਾ ਗਿਆ ਹੈ। ਪਤਲੇ, ਥੋੜੇ ਪਾਣੀ ਨਾਲ ਧੋਤੇ ਜਾਣ ਵਾਲੇ ਕੰਬਲਾਂ ਦਾ ਟੈਸਟ ਵੀ ਮੱਧ ਰੇਲਵੇ ਜੋਨ 'ਚ ਪਾਇਲਟ ਪਰਿਯੋਜਨਾ ਦੇ ਤੌਰ 'ਤੇ ਕੀਤਾ ਜਾ ਰਿਹਾ ਹੈ। ਰੇਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਡਾ ਟੀਚਾ ਟਰੇਨਾਂ 'ਚ ਹਰੇਕ ਯਾਤਰਾ ਦੌਰਾਨ ਸਾਫ ਲਿਨਨ ਦੇ ਨਾਲ ਧੋਤੇ ਹੋਏ ਕੰਬਲ ਮੁਹੱਇਆ ਕਰਵਾਉਣਾ ਹੈ।
ਫਿਲਹਾਲ ਲਿਨਨ ਦੇ 3.90 ਲੱਖ ਸੈੱਟ ਰੋਜਾਨਾ ਮੁਹੱਇਆ ਕਰਾਏ ਜਾਂਦੇ ਹਨ। ਇਸ 'ਚ 2 ਚਾਦਰ, ਇਕ ਤੌਲਿਆ, ਸਿਰਹਾਣਾ ਅਤੇ ਕੰਬਲ ਸ਼ਾਮਲ ਹੈ, ਜੋਂ ਏਅਰ ਕੰਡੀਸ਼ਨਿੰਗ ਡਿੱਬੇ 'ਚ ਹਰੇਕ ਯਾਤਰੀ ਨੂੰ ਦਿੱਤੇ ਜਾਂਦੇ ਹਨ। ਅਧਿਕਾਰੀ ਨੇ ਦੱਸਿਆ ਕਿ ਕੁਝ ਖੰਡੋਂ 'ਚ ਕੰਬਲਾਂ ਦੇ ਕਵਰ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕੰਬਲਾਂ ਨੂੰ ਹੁਣ ਇਕ ਮਹੀਨੇ ਦੀ ਜਗ੍ਹਾ 15 ਦਿਨ ਅਤੇ ਇਕ ਹਫਤੇ 'ਚ ਧੋਣ ਦਾ ਕੰੰਮ ਸ਼ੁਰੂ ਕੀਤਾ ਜਾ ਰਿਹਾ ਹੈ।


Related News