ਹਰਿਆਣਾ ''ਚ ਹੁਣ 21 ਸਾਲ ਦੇ ਨੌਜਵਾਨ ਵੀ ਪੀ ਸਕਣਗੇ ਸ਼ਰਾਬ, ਘਟਾਈ ਗਈ ਖ਼ਰੀਦ-ਵਿਕਰੀ ਦੀ ਉਮਰ
Thursday, Dec 23, 2021 - 10:53 AM (IST)
ਹਰਿਆਣਾ- ਹਰਿਆਣਾ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਆਬਕਾਰੀ ਐਕਟ 'ਚ ਸੋਧ ਕਰ ਕੇ ਸੂਬੇ 'ਚ ਸ਼ਰਾਬ ਦਾ ਸੇਵਨ, ਉਸ ਦੀ ਖ਼ਰੀਦ ਜਾਂ ਵਿਕਰੀ ਦੀ ਕਾਨੂੰਨੀ ਤੌਰ 'ਤੇ ਉਮਰ ਮੌਜੂਦਾ 25 ਸਾਲ ਤੋਂ ਘਟਾ ਕੇ 21 ਸਾਲ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਇਸ ਸੰਬੰਧ 'ਚ ਹਰਿਆਣਾ ਆਬਕਾਰੀ (ਸੋਧ) ਬਿੱਲ, 2021 ਇੱਥੇ ਰਾਜ ਵਿਧਾਨ ਸਭਾ ਵਲੋਂ ਪਾਸ ਕੀਤਾ ਗਿਆ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ਦੇ ਨਵੋਦਿਆ ਸਕੂਲ 'ਚ ਹੋਇਆ ਕੋਰੋਨਾ ਵਿਸਫ਼ੋਟ, 29 ਸਕੂਲੀ ਵਿਦਿਆਰਥੀ ਮਿਲੇ ਪਾਜ਼ੇਟਿਵ
ਬਿੱਲ 'ਚ ਕਿਹਾ ਗਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਨੇ ਹਾਲ ਹੀ 'ਚ ਉਮਰ ਹੱਦ ਘਟਾ ਕੇ 21 ਸਾਲ ਕਰ ਦਿੱਤੀ ਹੈ। ਇਸ ਤੋਂ ਇਲਾਵਾ, ਅੱਜ ਦੇ ਦੌਰ ਦੀ ਸਮਾਜਿਕ-ਆਰਥਿਕ ਸਥਿਤੀ 'ਚ ਉਸ ਸਮੇਂ ਤੋਂ ਕਾਫ਼ੀ ਤਬਦੀਲੀ ਆਈ ਹੈ, ਜਦੋਂ ਉਪਰੋਕਤ ਪ੍ਰਬੰਧਾਂ ਨੂੰ ਆਬਕਾਰੀ ਐਕਟ 'ਚ ਸ਼ਾਮਲ ਕੀਤਾ ਗਿਆ ਸੀ। ਇਸ 'ਚ ਕਿਹਾ ਗਿਆ ਹੈ ਕਿ ਲੋਕ ਹੁਣ ਵੱਧ ਸਿੱਖਿਅਤ ਹਨ ਅਤੇ ਜ਼ਿੰਮੇਵਾਰ ਤਰੀਕੇ ਨਾਲ ਸ਼ਰਾਬ ਦਾ ਸੇਵਨ ਕਰਨ ਦੇ ਮਾਮਲੇ 'ਚ ਤਰਕਸੰਗਤ ਫ਼ੈਸਲੇ ਵੀ ਲੈ ਸਕਦੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ