ਦਿੱਲੀ 'ਚ ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, 1 ਲੱਖ ਰੁਪਏ ਤੱਕ ਲੱਗ ਸਕਦੈ ਜੁਰਮਾਨਾ

Saturday, Jul 10, 2021 - 09:29 PM (IST)

ਦਿੱਲੀ 'ਚ ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, 1 ਲੱਖ ਰੁਪਏ ਤੱਕ ਲੱਗ ਸਕਦੈ ਜੁਰਮਾਨਾ

ਨਵੀਂ ਦਿੱਲੀ - ਲਾਊਡ ਸਪੀਕਰ, ਜੈਨਰੇਟਰ ਸੈੱਟ ਅਤੇ ਪਟਾਕਿਆਂ ਨਾਲ ਸ਼ੋਰ ਪ੍ਰਦੂਸ਼ਣ ਕਰਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਅਜਿਹੇ ਲੋਕਾਂ ਤੋਂ ਨਜਿੱਠਣ ਲਈ ਹੁਣ 10 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਭਾਰੀ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ।

ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (DPCC) ਨੇ ਸ਼ਨੀਵਾਰ ਨੂੰ ਰਾਜਧਾਨੀ ਵਿੱਚ ਸ਼ੋਰ ਨਿਯਮਾਂ ਦੇ ਉਲੰਘਣਾ ਲਈ ਜੁਰਮਾਨੇ ਨੂੰ ਸੋਧ ਕੇ ਕੀਤਾ ਹੈ। ਹੁਣ ਲਾਊਡ ਸਪੀਕਰਾਂ ਅਤੇ ਜਨਤਕ ਸੂਚਨਾ ਪ੍ਰਣਾਲੀ ਦੇ ਜ਼ਰੀਏ ਰੌਲਾ ਪਾਉਣ 'ਤੇ 10,000 ਰੁਪਏ ਤੱਕ ਦਾ ਭਾਰੀ ਜੁਰਮਾਨਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ- J&K: ਅੱਤਵਾਦੀ ਗਤੀਵਿਧੀਆਂ ਅਤੇ ਦੇਸ਼ਦ੍ਰੋਹ ਮਾਮਲੇ 'ਚ ਕਾਰਵਾਈ, 11 ਸਰਕਾਰੀ ਕਰਮਚਾਰੀ ਬਰਖਾਸਤ

ਆਦੇਸ਼ ਦੇ ਅਨੁਸਾਰ, 1000 ਕਿਲੋਵੋਲਟ-ਐਂਪੀਅਰ (ਕੇ.ਵੀ.ਏ.) ਤੋਂ ਜ਼ਿਆਦਾ ਦੇ ਡੀਜਲ ਜੈਨਰੇਟਰ ਸੈੱਟ ਲਈ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਬਿਨਾਂ ਆਗਿਆ ਦੇ ਜ਼ਿਆਦਾ ਸ਼ੋਰ ਕਰਣ ਵਾਲੇ ਉਸਾਰੀ ਸਾਮੱਗਰੀਆਂ ਲਈ 50,000 ਰੁਪਏ ਦਾ ਜੁਰਮਾਨਾ ਹੋਵੇਗਾ ਅਤੇ ਸਾਮੱਗਰੀ ਵੀ ਜ਼ਬਤ ਕੀਤੇ ਜਾਣਗੇ । 

ਇਸ ਤੋਂ ਇਲਾਵਾ ਰਿਹਾਇਸ਼ੀ ਜਾਂ ਕਾਮਰਸ਼ੀਅਲ ਇਲਾਕਿਆਂ ਵਿੱਚ ਪਟਾਕੇ ਚਲਾਉਣ 'ਤੇ 1,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਹਾਲਾਂਕਿ ਜੇਕਰ ਸਾਈਲੈਂਟ ਜ਼ੋਨ ਵਿੱਚ ਪਟਾਕੇ ਜਲਾਏ ਜਾ ਰਹੇ ਹਨ, ਤਾਂ ਉਹੀ ਜੁਰਮਾਨਾ 3000 ਰੁਪਏ ਹੋਵੇਗਾ। 

ਇਸ ਤੋਂ ਇਲਾਵਾ ਜੇਕਰ ਜਨਤਕ ਰੈਲੀਆਂ, ਵਿਆਹ ਸਮਾਗਮਾਂ ਅਤੇ ਹੋਰ ਧਾਰਮਿਕ ਆਯੋਜਨਾਂ ਵਿੱਚ ਪਟਾਕਿਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਰਿਹਾਇਸ਼ੀ ਅਤੇ ਕਾਮਰਸ਼ੀਅਲ ਜ਼ੋਨ ਵਿੱਚ 10,000 ਰੁਪਏ ਤੱਕ ਅਤੇ ਸਾਈਲੈਂਟ ਜ਼ੋਨ ਵਿੱਚ 30,000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News