ਨੋਇਡਾ : 8ਵੀਂ ''ਚ ਪੜ੍ਹਦੇ 14 ਸਾਲ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

02/19/2019 4:39:09 PM

ਨੋਇਡਾ (ਭਾਸ਼ਾ)— ਨੋਇਡਾ ਦੇ ਬਰੌਲਾ ਪਿੰਡ ਵਿਚ ਰਹਿਣ ਵਾਲੇ 8ਵੀਂ ਜਮਾਤ ਦੇ ਵਿਦਿਆਰਥੀ ਨੇ ਸੋਮਵਾਰ ਦੇਰ ਰਾਤ ਆਪਣੇ ਘਰ 'ਚ ਪੱਖੇ ਨਾਲ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੂੰ ਉਸ ਨੂੰ ਪੜ੍ਹਾਈ ਨੂੰ ਲੈ ਕੇ ਝਿੜਕਿਆ ਸੀ, ਜਿਸ ਦੀ ਵਜ੍ਹਾ ਕਰ ਕੇ ਉਸ ਨੇ ਪੱਖੇ ਨਾਲ ਫਾਂਸੀ ਲਾ ਲਈ। ਪੁਲਸ ਸਬ-ਇੰਸਪੈਕਟਰ ਵਿਮਲ ਕੁਮਾਰ ਸਿੰਘ ਨੇ ਦੱਸਿਆ ਕਿ ਬਰੌਲਾ ਪਿੰਡ ਵਿਚ ਰਹਿਣ ਵਾਲੇ ਬਜਿੰਦਰ ਚੌਹਾਨ ਦਾ 14 ਸਾਲਾ ਪੁੱਤਰ ਜਤਿਨ 8ਵੀਂ ਜਮਾਤ ਵਿਚ ਪੜ੍ਹਦਾ ਸੀ। 

ਉਨ੍ਹਾਂ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਪੜ੍ਹਾਈ ਨੂੰ ਲੈ ਕੇ ਜਤਿਨ ਨੂੰ ਉਸ ਦੇ ਮਾਪਿਆਂ ਨੇ ਝਿੜਕ ਦਿੱਤਾ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਉਸ ਨੇ ਪੱਖੇ ਨਾਲ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਗੰਭੀਰ ਹਾਲਤ ਵਿਚ ਵਿਦਿਆਰਥੀ ਜਤਿਨ ਨੂੰ ਉਸ ਦੇ ਮਾਤਾ-ਪਿਤਾ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


Tanu

Content Editor

Related News