ਯੂਨੀਵਰਸਿਟੀ ਕੋਲ ਗੋਲੀਬਾਰੀ ''ਚ ਤਿੰਨ ਲੋਕਾਂ ਦੀ ਮੌਤ, 2 ਜ਼ਖ਼ਮੀ

07/02/2024 9:56:19 AM

ਸਿਨਸਿਨਾਟੀ (ਏਜੰਸੀ)- ਅਮਰੀਕਾ ਦੀ 'ਯੂਨੀਵਰਸਿਟੀ ਆਫ਼ ਸਿਨਸਿਨਾਟੀ' ਦੇ ਕੰਪਲੈਕਸ ਕੋਲ ਸੋਮਵਾਰ ਨੂੰ ਗੋਲੀਬਾਰੀ ਦੀ ਇਕ ਘਟਨਾ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਲੋਕ ਜ਼ਖ਼ਮੀ ਹੋ ਗਏ। ਇਸ ਮਾਮਲੇ 'ਚ 2 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ੍ਹਾਂ 'ਚੋਂ ਇਕ ਜ਼ਖ਼ਮੀ ਹੈ। ਸਿਨਸਿਨਾਟੀ ਪੁਲਸ ਦੇ ਕੈਪਟਨ ਮਾਰਕ ਬਰਨਸ ਨੇ ਦੱਸਿਆ ਕਿ ਇਲਾਕੇ 'ਚ ਮੌਜੂਦ ਪੁਲਸ ਨੇ ਗੋਲੀਆਂ ਦੀ ਆਵਾਜ਼ ਸੁਣੀ ਅਤੇ ਯੂਨੀਵਰਸਿਟੀ ਕੰਪਲੈਕਸ ਤੋਂ ਕਰੀਬ ਅੱਧਾ ਮੀਲ ਦੂਰ ਇਕ ਸੜਕ 'ਤੇ ਚਾਰ ਪੁਰਸ਼ ਮਿਲੀ, ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਸਨ। 

ਉਨ੍ਹਾਂ ਦੱਸਿਆ ਕਿ ਗੋਲੀ ਲੱਗਣ ਨਾਲ ਜ਼ਖ਼ਮੀ 5ਵਾਂ ਵਿਅਕਤੀ ਖ਼ੁਦ ਹੀ ਹਸਪਤਾਲ ਚੱਲਾ ਗਿਆ। ਯੂਨੀਵਰਸਿਟੀ ਦੇ ਜਨਤਕ ਸੁਰੱਖਿਆ ਵਿਭਾਗ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਪੁਲਸ ਇਸ ਘਟਨਾ 'ਚ ਕਾਰਵਾਈ ਕਰ ਰਹੀ ਹੈ। ਵਿਭਾਗ ਨੇ ਬਾਅਦ 'ਚ ਪੋਸਟ 'ਚ ਕਿਹਾ ਕਿ ਇਹ ਗੋਲੀਬਾਰੀ ਦੀ ਘਟਨਾ ਸੀ ਅਤੇ ਉਸ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਲੋੜ ਦੇ ਅਨੁਸਾਰ ਕਦਮ ਚੁੱਕਣ ਨੂੰ ਕਿਹਾ। ਕਰੀਬ ਇਕ ਘੰਟੇ ਬਾਅਦ ਵਿਭਾਗ ਨੇ ਸੰਦੇਸ਼ ਜਾਰੀ ਕਰ ਕੇ ਸਭ ਕੁਝ ਠੀਕ ਹੋਣ ਦੀ ਗੱਲ ਕਹੀ ਅਤੇ ਕਿਹਾ ਕਿ ਭਾਰੀ ਗਿਣਤੀ 'ਚ ਪੁਲਸ ਫ਼ੋਰਸ ਮੌਜੂਦ ਰਹੇਗਾ।'' ਬਰਨਸ ਨੇ ਦੱਸਿਆ ਕਿ ਪੁਲਸ ਨੂੰ ਹਾਦਸੇ ਵਾਲੀ ਜਗ੍ਹਾ 'ਤੇ ਕਈ ਬੰਦੂਕਾਂ ਮਿਲੀਆਂ। ਉਨ੍ਹਾਂ ਦੱਸਿਆ ਕਿ ਹਿਰਾਸਤ 'ਚ ਲਏ ਗਏ 2 ਲੋਕਾਂ 'ਚੋਂ ਇਕ ਬੰਦੂਕ ਲੈ ਕੇ ਇਕ ਘਰ 'ਚ ਵੜ ਗਿਆ ਸੀ ਅਤੇ ਕੁਝ ਦੇਰ ਦੇ ਗਤੀਰੋਧ ਤੋਂ ਬਾਅਦ ਉਹ ਆਖ਼ਰਕਾਰ ਖ਼ੁਦ ਹੀ ਬਾਹਰ ਆ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News