ਮੱਧ ਪ੍ਰਦੇਸ਼ ਦੀਆਂ ਯੂਨੀਵਰਸਿਟੀਆਂ ਦੇ ''ਵਾਈਸ ਚਾਂਸਲਰ'' ਹੁਣ ਕਹਾਉਣਗੇ ''ਕੁਲਗੁਰੂ''

07/02/2024 10:25:25 AM

ਭੋਪਾਲ (ਭਾਸ਼ਾ) - ਮੱਧ ਪ੍ਰਦੇਸ਼ ਮੰਤਰੀਮੰਡਲ ਨੇ ਯੂਨੀਵਰਸਿਟੀਆਂ ਦੇ 'ਵਾਈਸ ਚਾਂਸਲਰ' ਅਹੁਦੇ ਦਾ ਨਾਂ ਬਦਲ ਕੇ 'ਕੁਲਗੁਰੂ' ਕਰਨ ਦੇ ਮਤੇ ਨੂੰ ਸੋਮਵਾਰ ਨੂੰ ਮਨਜ਼ੂਰੀ ਦੇ ਦਿੱਤੀ। ਸੂਬੇ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ, '(ਵਾਈਸ ਚਾਂਸਲਰ ਅਹੁਦੇ ਦਾ ਨਾਂ ਬਦਲ ਕੇ ਕੁਲਗੁਰੂ ਕਰਨ ਦਾ) ਇਹ ਕਦਮ ਸਾਨੂੰ ਸਾਡੇ ਸੱਭਿਆਚਾਰ ਅਤੇ ਗੁਰੂ ਪਰੰਪਰਾ ਨਾਲ ਜੋੜਦਾ ਹੈ।' ਸੂਬੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੂਬੇ ਦੇ ਮੰਤਰੀਮੰਡਲ ਨੇ ਵਾਈਸ ਚਾਂਸਲਰ ਅਹੁਦੇ ਦਾ ਨਾਂ ਬਦਲ ਕੇ ਕੁਲਗੁਰੂ ਕਰਨ ਲਈ ਸਬੰਧਤ ਐਕਟ 'ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ। 

ਇਹ ਵੀ ਪੜ੍ਹੋ - ਰਾਹੁਲ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਕੀਤੀ ਸੰਸਦ 'ਚ ਚਰਚਾ

ਯਾਦਵ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਹੁਣ ਕੁਲਗੁਰੂ ਕਿਹਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ, 'ਇਹ ਫ਼ੈਸਲਾ ਮਹੱਤਵਪੂਰਣ ਹੈ, ਕਿਉਂਕਿ ਅਸੀਂ ਇਸ ਮਹੀਨੇ ਗੁਰੂ ਪੂਰਨਿਮਾ ਮਨਾਉਣ ਜਾ ਰਹੇ ਹਾਂ ਅਤੇ ਵਾਈਸ ਚਾਂਸਲਰਾਂ ਨੂੰ ਕੁਲਗੁਰੂ ਦੇ ਰੂਪ 'ਚ ਸੰਬੋਧਨ ਕਰਨਾ ਸਾਡੀਆਂ ਸੱਭਿਆਚਾਰਕ ਪਰੰਪਰਾਵਾਂ ਦੇ ਅਨੁਸਾਰ ਹੈ।' ਯਾਦਵ ਨੇ ਕਿਹਾ ਕਿ ਕਈ ਸੂਬਿਆਂ ਨੇ ਨਾਂ ਬਦਲਣ ਦੇ ਇਸ ਮਤੇ 'ਚ ਰੁਚੀ ਵਿਖਾਈ ਹੈ ਅਤੇ ਇਸ ਦੀਆਂ ਕਾਪੀਆਂ ਮੰਗੀਆਂ ਹਨ। ਉਨ੍ਹਾਂ ਕਿਹਾ, 'ਅਹੁਦੇ ਦਾ ਨਾਂ ਬਦਲਣ ਦਾ ਇਹ ਕਦਮ ਸਾਨੂੰ ਗੁਰੂ ਪਰੰਪਰਾ ਨਾਲ ਜੋੜਦਾ ਹੈ।'

ਇਹ ਵੀ ਪੜ੍ਹੋ - ਰਾਹੁਲ ਗਾਂਧੀ ਨੇ ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਕੀਤੀ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News