ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਆਪਣੇ ਵੱਲ ਖਿਚਣਾ ਕੀ ਸੰਵਿਧਾਨਕ ਹੈ? : ਨਿਤੀਸ਼

Sunday, Sep 04, 2022 - 12:23 PM (IST)

ਪਟਨਾ (ਭਾਸ਼ਾ)– ਮਣੀਪੁਰ ਵਿੱਚ ਜਨਤਾ ਦਲ (ਯੂ) ਦੇ 5 ਵਿਧਾਇਕਾਂ ਦੇ ਸੂਬੇ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨੀਵਾਰ ਕਿਹਾ, ‘ਤੁਸੀਂ ਸੋਚੋ ਕੀ ਹੋ ਰਿਹਾ ਹੈ। ਕੀ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਆਪਣੇ ਵਲ ਖਿਚਣਾ ਸੰਵਿਧਾਨਕ ਹੈ? ਸੂਬੇ ’ਚ ਸੱਤਾਧਾਰੀ ਜਨਤਾ ਦਲ (ਯੂ) ਦੀ 2 ਦਿਨਾ ਬੈਠਕ ਬਿਹਾਰ ਦੀ ਰਾਜਧਾਨੀ ਪਟਨਾ ’ਚ ਸੂਬਾ ਹੈੱਡਕੁਆਰਟਰ ’ਤੇ ਹੋਈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਤੀਸ਼ ਕੁਮਾਰ ਨੇ ਕਿਹਾ ਕਿ ਮਣੀਪੁਰ ’ਚ ਸਾਡੇ ਸਾਰੇ 6 ਵਿਧਾਇਕ ਇੱਥੇ ਆਏ ਸਨ। ਉਨ੍ਹਾਂ ਭਾਜਪਾ ਤੋਂ ਵੱਖ ਹੋਣ ਦੇ ਫੈਸਲੇ ’ਤੇ ਖੁਸ਼ੀ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ ਅਸੀਂ ਇਕੱਠੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਐਨ. ਡੀ. ਏ. ਵਿੱਚ ਇਕੱਠੇ ਸੀ ਤਾਂ ਕੀ ਕਿਸੇ ਭਾਜਪਾ ਵਿਧਾਇਕ ਨੂੰ ਅਸੀਂ ਆਪਣੀ ਪਾਰਟੀ ਵਿੱਚ ਸ਼ਾਮਲ ਕੀਤਾ ਸੀ? ਇਹ ਕੀ ਸੁਭਾਅ ਹੈ? ਇਹ ਕਿਹੋ ਜਿਹਾ ਕੰਮ ਹੈ? ਕੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਅਜਿਹਾ ਕੁਝ ਹੁੰਦਾ ਰਿਹਾ ਹੈ? ਮੁੱਖ ਮੰਤਰੀ ਨੇ ਕਿਹਾ ਕਿ ਇੱਕ ਨਵੀਂ ਕਿਸਮ ਦਾ ਕੰਮ ਕੀਤਾ ਜਾ ਰਿਹਾ ਹੈ।

ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਮਿਲਣ ਲਈ 5 ਸਤੰਬਰ ਨੂੰ ਦਿੱਲੀ ਜਾਣ ਦੀ ਚਰਚਾ ਬਾਰੇ ਨਿਤੀਸ਼ ਨੇ ਕਿਹਾ ਕਿ ਉਹ ਦਿੱਲੀ ਜਾਣਗੇ। ਇਸ ਤੋਂ ਪਹਿਲਾਂ ਜੇ. ਡੀ. ਯੂ. ਦੇ ਰਾਸ਼ਟਰੀ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਨੇ ਕਿਹਾ ਕਿ ਮਣੀਪੁਰ ਵਿੱਚ ਜੋ ਵੀ ਹੋਇਆ, ਉੱਥੇ ਪੈਸੇ ਅਤੇ ਤਾਕਤ ਦੀ ਵਰਤੋਂ ਕੀਤੀ ਗਈ ਹੈ।


Rakesh

Content Editor

Related News