ਲੀਡਰਸ਼ਿਪ ਨੂੰ ਹਾਰ ਦੀ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ : ਨਿਤਿਨ ਗਡਕਰੀ
Sunday, Dec 23, 2018 - 12:24 PM (IST)
ਨਵੀਂ ਦਿੱਲੀ— ਤਿੰਨ ਰਾਜਾਂ 'ਚ ਹਾਲ ਹੀ 'ਚ ਭਾਜਪਾ ਦੀ ਹਾਰ ਤੋਂ ਬਾਅਦ ਕੇਂਦਰੀ ਮੰਤੀਰ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਲੀਡਰਸ਼ਿਪ ਨੂੰ ਹਾਰ ਅਤੇ ਅਸਫ਼ਲਤਾਵਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸਾਫਗੋਈ ਲਈ ਚਰਚਿਤ ਭਾਜਪਾ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਸਫ਼ਲਤਾ ਦੇ ਕਾਰਨ ਕੋਈ ਅਸਫ਼ਲਤਾ ਦੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ। ਗਡਕਰੀ ਨੇ ਕਿਹਾ,''ਸਫ਼ਲਤਾ ਦੇ ਕਈ ਪਿਤਾ ਹੁੰਦੇ ਹਨ ਪਰ ਅਸਫ਼ਲਤਾ ਅਨਾਥ ਹੈ। ਸਫ਼ਲਤਾ ਦਾ ਸਿਹਰਾ ਲੈਣ ਲਈ ਲੋਕਾਂ 'ਚ ਹੋੜ ਹੁੰਦੀ ਹੈ ਪਰ ਅਸਫ਼ਲਤਾ ਨੂੰ ਕੋਈ ਸਵੀਕਾਰ ਨਹੀਂ ਕਰਨਾ ਚਾਹੁੰਦਾ, ਸਾਰੇ ਦੂਜੇ ਵੱਲ ਉਂਗਲੀ ਦਿਖਾਉਣ ਲੱਗਦੇ ਹਨ।'' ਗਡਕਰੀ ਪੁਣੇ ਜ਼ਿਲਾ ਸ਼ਹਿਰੀ ਸਹਿਕਾਰੀ ਬੈਂਕ ਐਸੋਸੀਏਸ਼ਨ ਲਿਮਟਿਡ ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਬੋਲ ਰਹੇ ਸਨ।''
ਕੇਂਦਰੀ ਮੰਤਰੀ ਨੇ ਕਿਹਾ ਕਿ ਕਦੇ ਬੈਂਕ ਸਫ਼ਲਤਾ ਹਾਸਲ ਕਰਦੇ ਹਨ ਤਾਂ ਕਦੇ ਉਨ੍ਹਾਂ ਨੂੰ ਅਸਫ਼ਲਤਾ ਵੀ ਹਾਸਲ ਕਰਨੀ ਪਵੇਗੀ। ਬੈਂਕਾਂ ਨੂੰ ਦੋਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਆਸਤ 'ਚ ਜਦੋਂ ਅਸਫ਼ਲਤਾ ਹੁੰਦੀ ਹੈ ਤਾਂ ਕਮੇਟੀ ਬੈਠਦੀ ਹੈ ਪਰ ਸਫ਼ਲਤਾ ਦੀ ਸਥਿਤੀ 'ਚ ਕੋਈ ਤੁਹਾਨੂੰ ਕੁਝ ਵੀ ਪੁੱਛਣ ਨਹੀਂ ਆਉਂਦਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕਾਂਗਰਸ ਨੇ ਭਾਜਪਾ ਨੂੰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਸੱਤਾ ਤੋਂ ਬਾਹਰ ਕਰ ਦਿੱਤਾ ਸੀ। ਗਡਕਰੀ ਨੇ ਕਿਹਾ ਕਿ ਲੀਡਰਸ਼ਿਪ 'ਚ ਹਾਰ ਦੀ ਜ਼ਿੰਮੇਵਾਰੀ ਲੈਣ ਦਾ ਰੁਝਾਨ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ,''ਸੰਗਠਨ ਦੇ ਪ੍ਰਤੀ ਅਗਵਾਈ ਦੀ ਵਫ਼ਾਦਾਰੀ ਉਦੋਂ ਤੱਕ ਸਾਬਤ ਨਹੀਂ ਹੋਵੇਗੀ, ਜਦੋਂ ਤੱਕ ਉਹ ਹਾਰ ਦੀ ਜ਼ਿੰਮੇਵਾਰੀ ਨਹੀਂ ਲੈਂਦਾ।'' ਭਾਜਪਾ ਨੇਤਾ ਨੇ ਕਿਹਾ ਕਿ ਰਾਜਨੀਤੀ 'ਚ ਕਿਸੇ ਰਾਜ ਜਾਂ ਲੋਕ ਸਭਾ ਚੋਣਾਂ 'ਚ ਹਾਰ ਤੋਂ ਬਾਅਦ ਹਾਰਿਆ ਹੋਇਆ ਉਮੀਦਵਾਰ ਘਬਰਾਉਣ ਲੱਗਦਾ ਹੈ ਅਤੇ ਸ਼ਿਕਾਇਤ ਕਰਨ ਲੱਗਦਾ ਹੈ ਕਿ ਉਸ ਨੂੰ ਪੂਰਾ ਸਮਰਥਨ ਨਹੀਂ ਮਿਲਿਆ। ਕੇਂਦਰੀ ਮੰਤਰੀ ਨੇ ਕਿਹਾ ਕਿ ਇਕ ਨੇਤਾ ਉਦੋਂ ਹਾਰਦਾ ਹੈ ਜਦੋਂ ਜਾਂ ਤਾਂ ਉਸ ਦੀ ਪਾਰਟੀ ਤੋਂ ਕਿਤੇ ਚੂਕ ਰਹੀ ਹੁੰਦੀ ਹੈ ਜਾਂ ਉਹ ਖੁਦ ਲੋਕਾਂ ਦਾ ਭਰੋਸਾ ਜਿੱਤਣ 'ਚ ਅਸਫ਼ਲ ਹੁੰਦਾ ਹੈ। ਗਡਕਰੀ ਨੇ ਕਿਹਾ ਕਿ ਹਾਰੇ ਗਏ ਉਮੀਦਵਾਰ ਨੂੰ ਮੇਰੀ ਇਹੀ ਸਲਾਹ ਹੈ ਕਿ ਇਸ ਲਈ ਦੂਜਿਆਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ।
