ਕੋਟਾ ''ਚ 48 ਘੰਟਿਆਂ ਦੌਰਾਨ 9 ਹੋਰ ਬੱਚਿਆਂ ਨੇ ਤੋੜਿਆ ਦਮ, ਹੁਣ ਤਕ 100 ਬੱਚਿਆਂ ਦੀ ਮੌਤ

Wednesday, Jan 01, 2020 - 08:05 PM (IST)

ਕੋਟਾ ''ਚ 48 ਘੰਟਿਆਂ ਦੌਰਾਨ 9 ਹੋਰ ਬੱਚਿਆਂ ਨੇ ਤੋੜਿਆ ਦਮ, ਹੁਣ ਤਕ 100 ਬੱਚਿਆਂ ਦੀ ਮੌਤ

ਕੋਟਾ — ਰਾਜਸਥਾਨ ਦੇ ਕੋਟਾ 'ਚ ਹਸਪਤਾਲ 'ਚ ਬੱਚਿਆਂ ਦੇ ਮਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਥੇ 9 ਹੋਰ ਬੱਚਿਆਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਇਹ ਅੰਕੜਾ 100 ਹੋ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜੇਕੇ ਲੋਨ ਹਸਪਤਾਲ 'ਚ ਪਿਛਲੇ ਦੋ ਦਿਨ 'ਚ 9 ਹੋਰ ਬੱਚਿਆਂ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਹੁਣ ਤਕ 100 ਬੱਚਿਆਂ ਦੀ ਮੌਤ ਹੋ ਚੁੱਕੀ ਹੈ। 23-24 ਦਸੰਬਰ  48 ਘੰਟੇ ਦੀ ਮਿਆਦ ਦੌਰਾਨ ਸਰਕਾਰੀ ਹਸਪਤਾਲ 'ਚ 10 ਬੱਚਿਆਂ ਦੀ ਮੌਤ ਤੋਂ ਬਾਅਦ ਸੂਬਾ ਸਰਾਰ ਵਿਰੋਧੀ ਦੇ ਨਿਸ਼ਾਨੇ 'ਤੇ ਹੈ।

ਬੀ.ਜੇ.ਪੀ. ਨੇ ਗਹਿਲੋਤ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
ਬੱਚਿਆਂ ਦੀ ਮੌਤ 'ਤੇ  ਰਿਪੋਰਟ ਤਿਆਰ ਕਰਨ ਲਈ ਬੀ.ਜੇ.ਪੀ. ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਨੇ ਮੈਂਬਰਾਂ ਦੀ ਇਕ ਕਮੇਟੀ ਗਠਿਤ ਕੀਤੀ ਸੀ। ਬੀ.ਜੇ.ਪੀ. ਸੰਸਦਾਂ ਦੀ ਕਮੇਟੀ ਨੇ ਪ੍ਰਦੇਸ਼ ਦੇ ਅਸ਼ੋਕ ਗਹਿਲੋਤ ਸਰਕਾਰ ਨੂੰ ਜੰਮ ਕੇ ਫਿਟਕਾਰ ਲਗਾਈ ਹੈ। ਬੀਜੇਪੀ ਕਮੇਟੀ ਨੇ ਹਸਪਤਾਲ ਦੀ ਹਾਲਤ ਲਈ ਪ੍ਰਸ਼ਾਸਨਿਕ ਲਾਪਰਵਾਹੀ ਨੂੰ ਜ਼ਿੰੰਮੇਵਾਰ ਠਹਿਰਾਇਆ ਹੈ। ਬੀਜੇਪੀ ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਿਹਤ ਮੰਤਰੀ ਰਘੁ ਸ਼ਰਮਾ ਤੋਂ ਮੰਗ ਕੀਤੀ ਹੈ ਕਿ ਉਹ ਖੁਦ ਕੋਟਾ ਪਹੁੰਚ ਕੇ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਜ਼ਰੂਰੀ ਕਾਰਵਾਈ ਕਰਨ।
ਦੌਸਾ ਤੋਂ ਬੀਜੇਪੀ ਦੀ ਸੰਸਦ ਮੈਂਬਰ ਜਸਕੌਰ ਮੀਣਾ ਨੇ ਕਿਹਾ ਕਿ ਜੇਕੇ ਲੋਨ ਹਸਪਤਾਲ 'ਚ ਸੀਲਨ ਅਤੇ ਇਨਫੈਕਸ਼ਨ ਫੈਲ ਰਿਹਾ ਹੈ। ਉਥੇ ਹੀ ਰਾਜਸਭਾ ਸੰਸਦ ਮੈਂਬਰ ਕਾਂਤਾ ਕਦਰਮ ਨੇ ਕਿਹਾ ਕਿ ਹਸਪਤਾਲ 'ਚ ਸਟਾਫ ਅਤੇ ਡਾਕਟਰਾਂ ਦਾ ਵਿਵਹਾਰ ਬਹੁਤ ਗੰਦਾ ਹੈ।


author

Inder Prajapati

Content Editor

Related News