ਟੈਰਰ ਫੰਡਿੰਗ ਮਾਮਲਾ : NIA ਨੇ ਕਸ਼ਮੀਰੀ ਪੱਤਰਕਾਰ ਨੂੰ ਕੀਤਾ ਗ੍ਰਿਫ਼ਤਾਰ

Wednesday, Mar 22, 2023 - 12:00 PM (IST)

ਟੈਰਰ ਫੰਡਿੰਗ ਮਾਮਲਾ : NIA ਨੇ ਕਸ਼ਮੀਰੀ ਪੱਤਰਕਾਰ ਨੂੰ ਕੀਤਾ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਕਸ਼ਮੀਰ ਦੇ ਇਕ ਆਜ਼ਾਦ ਪੱਤਰਕਾਰ ਇਰਫਾਨ ਮਹਾਰਾਜ ਨੂੰ ਕਥਿਤ ਤੌਰ ’ਤੇ ਟੈਰਰ ਫੰਡਿੰਗ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਅਕਤੂਬਰ 2020 ’ਚ ਦਰਜ ਗੈਰ ਸਰਕਾਰੀ ਸੰਗਠਨ (ਐੱਨ.ਜੀ.ਓ.) ਅੱਤਵਾਦੀ ਫੰਡਿੰਗ ਮਾਮਲੇ ਦੀ ਵਿਆਪਕ ਜਾਂਚ ਤੋਂ ਬਾਅਦ ਮੰਗਲਵਾਰ ਨੂੰ ਐੱਨ.ਆਈ.ਏ. ਨੇ ਇਰਫਾਨ ਮਹਾਰਾਜ ਨੂੰ ਸ਼੍ਰੀਨਗਰ (ਜੰਮੂ-ਕਸ਼ਮੀਰ) ਤੋਂ ਗ੍ਰਿਫ਼ਤਾਰ ਕੀਤਾ।

ਜ਼ਿਕਰਯੋਗ ਹੈ ਕਿ ਇਰਫਾਨ ਮਹਾਰਾਜ ਖੁਰਰਮ ਪਰਵੇਜ਼ ਦਾ ਕਰੀਬੀ ਸਹਿਯੋਗੀ ਸੀ ਅਤੇ ਉਸ ਦਾ ਸੰਗਠਨ ਜੰਮੂ-ਕਸ਼ਮੀਰ ਕੋਏਲਿਸ਼ਨ ਆਫ ਸਿਵਲ ਸੋਸਾਇਟੀਜ਼ (ਜੇ. ਕੇ. ਸੀ. ਸੀ. ਐੱਸ.) ਦੇ ਨਾਲ ਕੰਮ ਕਰ ਰਿਹਾ ਸੀ। ਐੱਨ.ਆਈ.ਏ. ਨੇ ਇਰਫਾਨ ਦੇ ਕਰੀਬੀ ਸਹਿਯੋਗੀ ਖੁਰਰਮ ਨੂੰ ਵੀ ਹਿਰਾਸਤ ’ਚ ਲਿਆ। ਇਰਫਾਨ ਸ਼੍ਰੀਨਗਰ ’ਚ ਇਕ ਆਜ਼ਾਦ ਪੱਤਰਕਾਰ ਅਤੇ ਖੋਜਕਰਤਾ ਹਨ। ਉਹ ਟੀ.ਆਰ.ਟੀ. ਵਰਲਡ ਅਤੇ ਵੱਖ-ਵੱਖ ਰਾਸ਼ਟਰੀ ਅਤੇ ਸਥਾਨਕ ਮੀਡੀਆ ਲਈ ਕੰਮ ਕਰਦਾ ਹੈ। ਐੱਨ.ਆਈ.ਏ. ਦੇ ਬੁਲਾਰੇ ਨੇ ਕਿਹਾ ਕਿ ਅਕਤੂਬਰ 2020 ’ਚ ਦਰਜ ਐੱਨ. ਜੀ. ਓ. ਅੱਤਵਾਦੀ ਫੰਡਿੰਗ ਮਾਮਲੇ ’ਚ ਵਿਆਪਕ ਜਾਂਚ ਤੋਂ ਬਾਅਦ ਇਰਫਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜੇ.ਕੇ.ਸੀ.ਸੀ.ਐੱਸ. ਘਾਟੀ ’ਚ ਅੱਤਵਾਦੀ ਗਤੀਵਿਧੀਆਂ ਨੂੰ ਫੰਡ ਮੁਹੱਈਆ ਕਰਵਾ ਰਿਹਾ ਸੀ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੀ ਆੜ ’ਚ ਘਾਟੀ ’ਚ ਵੱਖਵਾਦੀ ਏਜੰਡੇ ਦਾ ਪ੍ਰਚਾਰ ਵੀ ਕਰ ਰਿਹਾ ਸੀ।


author

DIsha

Content Editor

Related News