ਤਿਉਹਾਰਾਂ ਦੇ ਸੀਜ਼ਨ 'ਚ ਨਹੀਂ ਹੋਵੇਗੀ ਪ੍ਰੇਸ਼ਾਨੀ, ਇਸ ਦਿਨ ਤੋਂ ਚੱਲਣਗੀਆਂ 200 ਤੋਂ ਵੱਧ ਟਰੇਨਾਂ

10/02/2020 3:28:29 AM

ਨਵੀਂ ਦਿੱਲੀ : ਰੇਲਵੇ ਬੋਰਡ ਦੇ ਪ੍ਰਧਾਨ ਅਤੇ ਸੀ.ਈ.ਓ. ਵੀ.ਕੇ. ਯਾਦਵ ਨੇ ਵੀਰਵਾਰ ਨੂੰ ਦੱਸਿਆ ਕਿ ਭਾਰਤੀ ਰੇਲਵੇ ਤਿਉਹਾਰੀ ਸੀਜ਼ਨ 'ਚ 15 ਅਕਤੂਬਰ ਤੋਂ 30 ਨਵੰਬਰ ਵਿਚਾਲੇ 200 ਵਿਸ਼ੇਸ਼ ਟਰੇਨਾਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ।

ਰੇਲਵੇ ਨੇ ਫਿਲਹਾਲ ਸਾਰੇ ਆਮ ਯਾਤਰੀ ਟਰੇਨਾਂ ਨੂੰ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਹੈ। ਇਹ ਟਰੇਨਾਂ 22 ਮਾਰਚ ਤੋਂ ਰੱਦ ਹਨ। ਉਥੇ ਹੀ ਦਿੱਲੀ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਨਾਲ ਜੋੜਨ ਵਾਲੀਆਂ 15 ਵਿਸ਼ੇਸ਼ ਰਾਜਧਾਨੀ ਟਰੇਨਾਂ ਦਾ ਸੰਚਾਲਨ 12 ਮਈ ਤੋਂ, ਅਤੇ 1 ਜੂਨ ਤੋਂ ਲੰਮੀ ਦੂਰੀ ਦੀਆਂ 100 ਟਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਹੈ। ਰੇਲਵੇ 12 ਸਤੰਬਰ ਤੋਂ 80 ਹੋਰ ਟਰੇਨਾਂ ਵੀ ਚਲਾ ਰਹੀ ਹੈ।

ਯਾਦਵ ਨੇ ਕਿਹਾ, ‘ਅਸੀਂ ਜ਼ੋਨ ਦੇ ਜਨਰਲ ਮੈਨੇਜਰਾਂ ਨਾਲ ਬੈਠਕ ਕਰ ਨਿਰਦੇਸ਼ ਦਿੱਤਾ ਹੈ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਗੱਲਬਾਤ ਕਰ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਸਥਿਤੀ ਦੀ ਸਮੀਖਿਆ ਕਰਨ। ਉਨ੍ਹਾਂ ਤੋਂ ਰਿਪੋਰਟ ਮੰਗੀ ਗਈ ਹੈ ਅਤੇ ਇਸ ਆਧਾਰ 'ਤੇ ਫੈਸਲਾ ਹੋਵੇਗਾ ਕਿ ਤਿਉਹਾਰੀ ਸੀਜ਼ਨ 'ਚ ਕਿੰਨੀਆਂ ਵਿਸ਼ੇਸ਼ ਟਰੇਨਾਂ ਚਲਾਈਆਂ ਜਾਣ। ਫਿਲਹਾਲ ਸਾਡਾ ਅੰਦਾਜਾ ਹੈ ਕਿ ਕਰੀਬ 200 ਟਰੇਨਾਂ ਚੱਲਣਗੀਆਂ ਪਰ ਇਹ ਸਾਡਾ ਅੰਦਾਜਾ ਹੈ, ਗਿਣਤੀ ਹੋਰ ਜ਼ਿਆਦਾ ਵੀ ਹੋ ਸਕਦੀ ਹੈ।’


Inder Prajapati

Content Editor

Related News