ਹਸਪਤਾਲ ’ਚੋਂ ਚੋਰੀ ਹੋਇਆ ਨਵਜੰਮਿਆ ਬੱਚਾ, ਮੱਚੀ ਹਫ਼ੜਾ-ਦਫ਼ੜੀ

Wednesday, Nov 27, 2024 - 06:46 PM (IST)

ਹਸਪਤਾਲ ’ਚੋਂ ਚੋਰੀ ਹੋਇਆ ਨਵਜੰਮਿਆ ਬੱਚਾ, ਮੱਚੀ ਹਫ਼ੜਾ-ਦਫ਼ੜੀ

ਸੰਬਲਪੁਰ : ਓਡਿਸ਼ਾ ਦੇ ਸੰਬਲਪੁਰ ਜ਼ਿਲ੍ਹੇ ਦੇ ਸਰਕਾਰੀ ਵੀ. ਆਈ. ਐੱਮ. ਐੱਸ. ਏ. ਆਰ. ਹਸਪਤਾਲ ’ਚ ਉਸ ਸਮੇਂ ਸਮੇਂ ਹਫ਼ੜਾ-ਦਫ਼ੜੀ ਮੱਚ ਗਈ, ਜਦੋਂ ਇਕ ਔਰਤ ਵਲੋਂ ਇਕ ਨਵਜੰਮੇ ਬੱਚੇ ਨੂੰ ਕਥਿਤ ਤੌਰ ’ਤੇ ਚੋਰੀ ਕਰ ਲਿਆ ਗਿਆ। ਇਹ ਬੱਚਾ ਗੁਆਂਢੀ ਰਾਜ ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ਦੇ ਇਕ ਜੋੜੇ ਦਾ ਹੈ। ਇਸ ਦਾ ਜਨਮ ਸੋਮਵਾਰ ਨੂੰ ਹਸਪਤਾਲ ’ਚ ਹੋਇਆ ਸੀ। ਚੋਰੀ ਦੀ ਘਟਨਾ ਮੰਗਲਵਾਰ ਦੁਪਹਿਰ ਨੂੰ ਉਸ ਸਮੇਂ ਵਾਪਰੀ, ਜਦੋਂ ਜੋੜਾ ਆਪਣੇ ਬੱਚੇ ਨੂੰ ਪਰਿਵਾਰ ਦੇ ਇਕ ਮੈਂਬਰ ਨੂੰ ਸੌਂਪ ਕੇ ਸੈਰ ਕਰਨ ਲਈ ਬਾਹਰ ਗਿਆ ਸੀ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ

ਦੱਸ ਦੇਈਏ ਕਿ ਇਸ ਘਟਨਾ ਦੀ ਸੂਚਨਾ ਪਰਿਵਾਰ ਨੇ ਪੁਲਸ ਨੂੰ ਦਿੱਤੀ। ਹਸਪਤਾਲ ਵਿਚ ਲਾਪਤਾ ਹੋਏ ਬੱਚੇ ਦੀ ਮਾਸੀ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਬੱਚੇ ਨੂੰ ਇਕ ਔਰਤ ਨੂੰ ਸੌਂਪ ਦਿੱਤਾ ਸੀ, ਜੋ ਪਹਿਲਾਂ ਉਨ੍ਹਾਂ ਦੇ ਬੈੱਡ ਕੋਲ ਬੈਠੀ ਸੀ। ਪੁਲਸ ਨੇ ਦੱਸਿਆ ਕਿ ‘ਸੀ. ਸੀ. ਟੀ. ਵੀ. ਫੁਟੇਜ’ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਅਣਪਛਾਤੀ ਔਰਤ ਬੱਚੇ ਨੂੰ ਹਸਪਤਾਲ ਤੋਂ ਚੋਰੀ ਕਰਕੇ ਲੈ ਕੇ ਜਾ ਰਹੀ ਸੀ।

ਇਹ ਵੀ ਪੜ੍ਹੋ - ਲਾੜੇ ਦੇ ਜੀਜੇ ਨੇ DJ 'ਤੇ ਲਵਾਇਆ ਗੀਤ, ਲਾੜੀ ਨੇ ਤੋੜ 'ਤਾ ਵਿਆਹ, ਬੱਸ ਫਿਰ ਭੱਖ ਗਿਆ ਮਾਹੌਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News