ਬਿਜਲੀ ਦੀ ਦੁਕਾਨ ’ਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ
Friday, Dec 26, 2025 - 05:37 PM (IST)
ਹਾਜੀਪੁਰ (ਜੋਸ਼ੀ)- ਤਲਵਾੜਾ ਪੁਲਸ ਸਟੇਸ਼ਨ ਵਿਖੇ ਚੋਰੀ ਦੇ ਸਬੰਧ’ਚ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ ’ਚ ਸੁਰਜੀਤ ਸਿੰਘ ਪੁੱਤਰ ਓਮ ਦਸਿਆ ਹੈ ਕਿ ਮੇਰੀ ਦੁਕਾਨ ਦਾਤਾਰਪੁਰ ਰੋੜ ਅੱਡਾ ਝੀਰ ਦਾ ਖੂਹ 'ਤੇ ਬਿਜਲੀ ਦੀ ਦੁਕਾਨ ਹੈ, ਜਿਸ ਨੂੰ ਮੈਂ ਸ਼ਾਮ 6 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਆਪਣੇ ਘਰ ਚੱਲਾ ਗਿਆ ਜਦੋਂ ਸਵੇਰੇ 10 ਵਜੇ ਆਪਣੀ ਦੁਕਾਨ ਖੋਲ੍ਹ ਕੇ ਅੰਦਰ ਵੇਖਿਆ ਤਾਂ ਦੁਕਾਨ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਦੁਕਾਨ ਦੇ ਪਿਛਲੇ ਪਾਸੇ ਕੰਧ ਨੂੰ ਪਾੜ ਲੱਗਾ ਹੋਇਆ ਸੀ, ਜਿਸ ਰਸਤੇ ਚੋਰਾਂ ਨੇ ਦੁਕਾਨ ਤੋਂ ਕਾਫ਼ੀ ਸਾਮਾਨ ਚੋਰੀ ਕਰਕੇ ਲੈ ਗਏ ਸਨ । ਤਲਵਾੜਾ ਪੁਲਸ ਸਟੇਸ਼ਨ ਵਿਖੇ ਸੁਰਜੀਤ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮੁੱਕਦਮਾ ਦਰਜ ਕਰਕੇ ਚੋਰੀ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਟ੍ਰੈਵਲਸ ਦੇ ਮਾਲਕ ਨਾਲ 5.54 ਕਰੋੜ ਦਾ ਫਰਾਡ, ਖ਼ੁਦ ਨੂੰ MP ਦੱਸ ਕੇ ਕੀਤਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
