ਘਰ ਦੇ ਬਾਹਰ ਖੜ੍ਹੇ 4 ਟਿੱਪਰਾਂ ’ਚੋਂ 8 ਬੈਟਰੀਆਂ ਚੋਰੀ, ਚੋਰ ਸੀ. ਸੀ. ਟੀ. ਵੀ. ’ਚ ਕੈਦ
Friday, Dec 19, 2025 - 02:32 PM (IST)
ਗੁਰਦਾਸਪੁਰ (ਵਿਨੋਦ, ਹਰਮਨ) : ਬੀਤੀ ਰਾਤ ਇਕ ਚੋਰ ਨੇ ਬਥਵਾਲਾ ਰੋਡ ’ਤੇ ਮਾਨ ਟਰੇਡਰਜ਼ ਦੇ ਘਰ ਦੇ ਬਾਹਰ ਖੜ੍ਹੇ ਚਾਰ ਟਿੱਪਰਾਂ ’ਚੋਂ 8 ਬੈਟਰੀਆਂ ਚੋਰੀ ਕਰ ਲਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਚੋਰ ਨੇ ਪੂਰੇ ਇਕ ਘੰਟੇ ਤੱਕ ਪੂਰੀ ਆਸਾਨੀ ਨਾਲ ਇਸ ਚੋਰੀ ਨੂੰ ਅੰਜਾਮ ਦਿੱਤਾ। ਇਸ ਦੌਰਾਨ ਚੋਰ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ 4 ਦਿਨਾਂ ਲਈ ਵੱਡੀ ਚਿਤਾਵਨੀ, ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ 'ਚ...
ਟਿੱਪਰ ਮਾਲਕ ਨੇ ਦੱਸਿਆ ਕਿ ਚੋਰ ਨੇ ਰਾਤ 11 ਵਜੇ ਦੇ ਕਰੀਬ ਘਰ ਦੇ ਬਾਹਰ ਖੜ੍ਹੇ ਟਿੱਪਰਾਂ ’ਚੋਂ ਬੈਟਰੀਆਂ ਚੋਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ 12 ਵਜੇ ਦੇ ਕਰੀਬ 8 ਬੈਟਰੀਆਂ ਕੱਢਣ ’ਚ ਕਾਮਯਾਬ ਹੋ ਗਿਆ। ਇਸ ਦੌਰਾਨ ਉਹ ਇਕ ਟਰੈਕਟਰ, ਇਕ ਜੇ. ਸੀ. ਬੀ. ਅਤੇ ਇਕ ਹੋਰ ਟਰੱਕ ਦੀਆਂ ਬੈਟਰੀਆਂ ਖੋਲ੍ਹਣ ’ਚ ਅਸਮਰੱਥ ਸੀ ਕਿਉਂਕਿ ਉਹ ਡੱਬਿਆਂ ’ਚ ਬੰਦ ਸਨ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ALERT ਜਾਰੀ
ਮਾਲਕ ਨੇ ਦੱਸਿਆ ਕਿ ਉਸ ਦਾ ਇਕ ਡਰਾਈਵਰ, ਜੋ ਘਰ ’ਚ ਸੌਂ ਰਿਹਾ ਸੀ, ਥੋੜ੍ਹੀ ਜਿਹੀ ਆਵਾਜ਼ ਸੁਣ ਕੇ ਦੋ ਵਾਰ ਜਾਗ ਗਿਆ ਪਰ ਚੋਰ ਹਨੇਰੇ ਦਾ ਫਾਇਦਾ ਉਠਾ ਕੇ ਟਿੱਪਰਾਂ ਦੇ ਪਿੱਛੇ ਲੁਕ ਗਿਆ। ਚੋਰ ਇਕ ਜੁਗਾੜੂ ਵਾਹਨ ’ਤੇ ਆਇਆ ਸੀ ਅਤੇ ਉਸਦਾ ਲਗਭਗ 1.25 ਲੱਖ ਦਾ ਨੁਕਸਾਨ ਕੀਤਾ ਸੀ। ਉਸ ਨੇ ਮੰਗ ਕੀਤੀ ਕਿ ਚੋਰ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ ਨੇ...
ਦੂਜੇ ਪਾਸੇ ਥਾਣਾ ਸਦਰ ਗੁਰਦਾਸਪੁਰ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਚੋਰੀ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ : SHO ਦੀ ਦਰਦਨਾਕ ਮੌਤ, ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸੀ ਐਂਬੂਲੈਂਸ
