ਉਤਰਾਖੰਡ ’ਚ ਜਿਊਲਰ ਦੇ ਸ਼ੋਅਰੂਮ ’ਚੋਂ ਇਕ ਕਰੋੜ ਰੁਪਏ ਤੋਂ ਵੱਧ ਦੇ ਗਹਿਣੇ ਚੋਰੀ
Sunday, Dec 21, 2025 - 09:03 PM (IST)
ਹਲਦਵਾਨੀ, (ਯੂ. ਐੱਨ. ਆਈ.)- ਉਤਰਾਖੰਡ ਦੇ ਹਲਦਵਾਨੀ ’ਚ ਚੋਰੀ ਦੀ ਇਕ ਵੱਡੀ ਘਟਨਾ ਵਾਪਰੀ ਹੈ। ਚੋਰਾਂ ਨੇ ਸ਼ਹਿਰ ਦੇ ਇਕ ਰੁਝੇਵਿਆਂ ਭਰੇ ਇਲਾਕੇ ’ਚ ਸਥਿਤ ਰਾਧਿਕਾ ਜਿਊਲਰਜ਼ ਵਿਖੇ ਯੋਜਨਾਬੱਧ ਢੰਗ ਨਾਲ ਚੋਰੀ ਨੂੰ ਅੰਜਾਮ ਦਿੱਤਾ ਤੇ ਇਕ ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦੇ ਸੋਨੇ, ਚਾਂਦੀ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ।
ਇਸ ਨੂੰ ਹਲਦਵਾਨੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਗਹਿਣਿਆਂ ਦੀ ਚੋਰੀ ਮੰਨਿਆ ਜਾ ਰਿਹਾ ਹੈ।
ਸ਼ੋਅਰੂਮ ਦੇ ਮਾਲਕ ਨਵਨੀਤ ਸ਼ਰਮਾ ਨੇ ਐਤਵਾਰ ਦੱਸਿਆ ਕਿ ਚੋਰਾਂ ਨੇ ਸ਼ੋਅਰੂਮ ਦੇ ਨਾਲ ਬਣ ਰਹੀ ਇਮਾਰਤ ਦਾ ਫਾਇਦਾ ਉਠਾਇਆ ਤੇ ਅੰਦਰ ਜਾਣ ਲਈ ਗੈਸ ਕਟਰ ਨਾਲ ਕੰਧ ਨੂੰ ਕੱਟ ਦਿੱਤਾ।
ਚੋਰਾਂ ਨੇ ਸ਼ੋਅਰੂਮ ’ਚ ਰੱਖੇ ਗਹਿਣੇ ਤੇ ਨਕਦੀ ਚੋਰੀ ਕਰ ਲਈ। ਉਨ੍ਹਾਂ ਇਕ ਵੱਡੀ ਸੇਫ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ।
