ਨਵਾਂ ਸਾਲ : 42,010 ਸ਼ਰਧਾਲੂ ਪਹੁੰਚੇ ਵੈਸ਼ਨੋ ਦੇਵੀ ਦੇ ਭਵਨ, 2023 'ਚ 95.22 ਲੱਖ ਲੋਕਾਂ ਨੇ ਟੇਕਿਆ ਸੀ ਮੱਥਾ
Monday, Jan 01, 2024 - 11:09 AM (IST)
ਕਟੜਾ (ਅਮਿਤ) - ਨਵੇਂ ਸਾਲ ’ਤੇ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਭਾਰੀ ਉਛਾਲ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲਾਈਨਾਂ ਕਟੜਾ ਮੇਨ ਬੱਸ ਸਟੈਂਡ ਯਾਤਰਾ ਰਜਿਸਟ੍ਰੇਸ਼ਨ ਰੂਮ ’ਤੇ ਆਰ. ਐੱਫ. ਆਈ. ਡੀ. ਯਾਤਰਾ ਕਾਰਡ ਹਾਸਲ ਕਰਨ ਲਈ ਦੇਖਣ ਨੂੰ ਮਿਲੀਆਂ। ਵੈਸ਼ਨੋ ਦੇਵੀ ਭਵਨ ਤੋਂ ਮਿਲੀ ਜਾਣਕਾਰੀ ਅਨੁਸਾਰ ਯਾਤਰਾ ’ਚ ਵਾਧਾ ਹੋਣ ਕਾਰਨ ਸ਼੍ਰਾਈਨ ਬੋਰਡ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਨੂੰ ਅਨਾਊਂਸਮੈਂਟ ਰਾਹੀਂ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ ਕਿ ਉਹ ਆਰ. ਐੱਫ. ਆਈ. ਡੀ. ਨੂੰ ਲੈ ਕੇ ਸ਼ੁਰੂ ਕਰਮ ਅਤੇ ਭਵਨ ’ਤੇ ਮੱਥਾ ਟੇਕਣ ਤੋਂ ਬਾਅਦ ਜਲਦ ਬੇਸ ਕੈਂਪ ਕਟੜਾ ਵੱਲ ਰਵਾਨਾ ਹੋਣ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਟਲਿਆ ਵੱਡਾ ਹਾਦਸਾ, ਸੁਰੱਖਿਆ ਫ਼ੋਰਸਾਂ ਨੇ ਨਸ਼ਟ ਕੀਤਾ IED
ਰਜਿਸਟ੍ਰੇਸ਼ਨ ਰੂਮ ਤੋਂ ਮਿਲੇ ਅੰਕੜਿਆਂ ਦੀ ਗੱਲ ਕਰੀਏ ਤਾਂ ਐਤਵਾਰ ਸ਼ਾਮ 8 ਵਜੇ ਤੱਕ 42,010 ਸ਼ਰਧਾਲੂ ਯਾਤਰਾ ਰਜਿਸਟ੍ਰੇਸ਼ਨ ਆਰ. ਐੱਫ. ਆਈ. ਡੀ. ਹਾਸਲ ਕਰਕੇ ਵੈਸ਼ਨੋ ਦੇਵੀ ਭਵਨ ਲਈ ਰਵਾਨਾ ਹੋਏ। ਇਸ ਤਰ੍ਹਾਂ ਸਾਲ 2023 ਦੌਰਾਨ 95.22 ਲੱਖ ਸ਼ਰਧਾਲੂਆਂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ’ਚ ਮੱਥਾ ਟੇਕਿਆ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ 30 ਦਸੰਬਰ ਤੱਕ 94.80 ਲੱਖ ਸ਼ਰਧਾਲੂ ਵੈਸ਼ਨੋ ਦੇਵੀ ਭਵਨ ’ਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰ ਚੁੱਕੇ ਹਨ। ਨਵੇਂ ਸਾਲ ਦੀ ਪੂਰਬਲੀ ਸ਼ਾਮ ਜ਼ਿਲੇ ਦੇ ਡਿਪਟੀ ਕਮਿਸ਼ਨਰ ਰਿਆਸੀ ਵਿਸ਼ੇਸ਼ ਪਾਲ ਮਹਾਜਨ ਨੇ ਅਧਿਕਾਰਕ ਟੀਮ ਨਾਲ ਕਟੜਾ ਦੇ ਵੱਖ-ਵੱਖ ਸਥਾਨਾਂ ਦਾ ਦੌਰਾ ਕੀਤਾ ਅਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਲੈ ਕੇ ਮੌਕੇ ’ਤੇ ਹੀ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਮਹਾਜਨ ਨੇ ਕਟੜਾ ’ਚ ਟ੍ਰੈਫਿਕ ਵਿਵਸਥਾ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਵਾਹਨ ਚਾਲਕਾਂ ਨੂੰ ਕਿਹਾ ਕਿ ਉਹ ਆਪਣੇ ਵਾਹਨ ਪਾਰਕਿੰਗ ਵਾਲੀ ਥਾਂ ’ਤੇ ਹੀ ਪਾਰਕ ਕਰਨ।
ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ
ਇਸ ਦੌਰਾਨ ਏ. ਐੱਸ. ਪੀ. ਕਟੜਾ ਵਿਪਨ ਚੰਦਰਨ, ਐੱਸ. ਡੀ. ਐੱਮ. ਕਟੜਾ ਦੀਪਕ ਦੂਬੇ, ਥਾਣਾ ਇੰਚਾਰਜ ਕਟੜਾ ਨਿਸ਼ਾਂਤ ਗੁਪਤਾ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ | ਵਿਸ਼ੇਸ਼ ਪਾਲ ਮਹਾਜਨ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਜ਼ਿਲਾ ਪ੍ਰਸ਼ਾਸਨ ਨਗਰ ਪਾਲਿਕਾ ਦੇ ਸਹਿਯੋਗ ਨਾਲ ਰੀਅਲ ਟਾਈਮ ਪਾਰਕਿੰਗ (ਕਿਊ. ਆਰ. ਕੋਡ ਦੇ ਨਾਲ) ਸੁਵਿਧਾ ਵੀ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਰਾਹੀਂ ਸ਼ਰਧਾਲੂ ਨਗਰ ਪਾਲਿਕਾ ਦੀ ਵੈੱਬਸਾਈਟ ’ਤੇ ਹੀ ਕਟੜਾ ’ਚ ਪਾਰਕਿੰਗ ਸਥਾਨ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਆਪਣੇ ਵਾਹਨਾਂ ਲਈ ਪਾਰਕਿੰਗ ਸਥਾਨ ਦੀ ਚੋਣ ਕਰ ਸਕਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8