ਮੋਦੀ ਨੇ ਆਪਣੀ ਕਵਿਤਾ ਦਾ ਤਮਿਲ ਅਨੁਵਾਦ ਕੀਤਾ ਸ਼ੇਅਰ

10/20/2019 1:30:31 PM

ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਮਹਾਬਲੀਪੁਰਮ ਵਿਚ  ਸਮੁੰਦਰ ਦੇ ਕੰਢੇ ਬੈਠ ਕੇ ਇਕ ਕਵਿਤਾ ਲਿਖੀ ਸੀ। ਇਸ ਦੌਰਾਨ ਉਨ੍ਹਾਂ ਨਾਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸਨ, ਜਿਨ੍ਹਾਂ ਦੇ ਨਾਲ ਗੈਰਰਸਮੀ ਗੱਲਬਾਤ ਕੀਤੀ ਗਈ ਸੀ। ਉਨ੍ਹਾਂ ਨੇ ਅੱਜ ਟਵਿੱਟਰ 'ਤੇ ਇਸ ਕਵਿਤਾ ਦਾ ਤਮਿਲ ਅਨੁਵਾਦ ਸ਼ੇਅਰ ਕੀਤਾ। ਪੀ.ਐੱਮ. ਮੋਦੀ ਨੇ ਕਵਿਤਾ ਦੇ ਤਮਿਲ ਅਨੁਵਾਦ ਦੀ ਤਸਵੀਰ ਸ਼ੇਅਰ ਕਰਦਿਆਂ ਕਿਹਾ,''ਮਹਾਬਲੀਪੁਰਮ ਵਿਚ ਸਮੁੰਦਰ ਦੇ ਤੱਟ 'ਤੇ ਮੈਂ ਇਕ ਕਵਿਤਾ ਲਿਖੀ ਸੀ, ਇਹ ਰਿਹਾ ਉਸ ਦਾ ਤਮਿਲ ਅਨੁਵਾਦ।''

 

ਆਪਣੀ 8 ਪੈਰਿਆਂ ਦੀ ਕਵਿਤਾ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਮਹਾਸਾਗਰ ਦਾ ਸੂਰਜ ਨਾਲ ਸੰਬੰਧ, ਲਹਿਰ ਅਤੇ ਇਸ ਦੇ ਦਰਦ ਅਤੇ ਸੰਜਮ ਨੂੰ ਦੱਸਿਆ ਹੈ। ਉਨ੍ਹਾਂ ਨੇ 13 ਅਕਤੂਬਰ ਨੂੰ ਟਵਿੱਟਰ 'ਤੇ ਇਸ ਕਵਿਤਾ ਨੂੰ ਸ਼ੇਅਰ ਕਰਦਿਆਂ ਕਿਹਾ ਸੀ,''ਮੈਂ ਮਹਾਬਲੀਪੁਰਮ ਸਮੁੰਦਰ ਤੱਟ 'ਤੇ ਸਵੇਰ ਦੀ ਸੈਰ ਦੌਰਾਨ ਸਮੁੰਦਰ ਦੇ ਨਾਲ ਗੱਲਬਾਤ ਨਾਲ ਗੁਆਚ ਗਿਆ ਸੀ। ਮੈਂ ਸਮੁੰਦਰ ਨਾਲ ਕੀਤੀ ਗੱਲਬਾਤ ਨੂੰ ਕਵਿਤਾ ਦੇ ਰੂਪ ਵਿਚ ਸ਼ੇਅਰ ਕਰ ਰਿਹਾ ਹਾਂ।''


Vandana

Content Editor

Related News