ਨੇਪਾਲ: ਰੇਲਵੇ ਮਾਰਗ ''ਤੇ ਭਾਰਤੀ ਕੰਪਨੀ ਨਾਲ ਮਿਲ ਕੇ ਕੰਮ ਕਰਨਾ ਲਾਹੇਵੰਦ ਸਿੱਧ ਹੋਇਆ

Friday, Sep 04, 2020 - 05:19 PM (IST)

ਨੇਪਾਲ (ਬਿਊਰੋ) — ਨੇਪਾਲ ਦੀ ਇੱਕ ਕੰਪਨੀ ਨੇ ਕਿਹਾ ਹੈ ਕਿ ਜਨਕਪੁਰ-ਜਯਾਨਗਰ ਰੇਲਵੇ ਪ੍ਰਾਜੈਕਟ 'ਤੇ ਭਾਰਤੀ ਕੰਪਨੀ ਇਰਕਾਨ ਨਾਲ ਕੰਮ ਕਰਨ ਨਾਲ ਇਸ ਖ਼ੇਤਰ 'ਚ ਉਸ ਦੀ ਵਿਸ਼ੇਸ਼ਤਾ ਤੇ ਗਿਆਨ 'ਚ ਵਾਧਾ ਹੋਇਆ ਹੈ। ਇਸ ਤਜ਼ਰਬੇ ਨੇ ਕੰਪਨੀ ਨੂੰ ਨੇਪਾਲ 'ਚ ਅੱਗੇ ਹੋਰ ਕੰਮ ਕਰਨ ਲਈ ਵਧੇਰੇ ਵਿਸ਼ਵਾਸ ਦਿਵਾਇਆ ਹੈ। ਰਮਨ ਮਹਾਤੋ, ਨਿਰਦੇਸ਼ਕ ਰਮਨ ਕੰਟਟ੍ਰਕਸ਼ਨ ਨੇ ਕਿਹਾ 'ਭਾਰਤ ਦੁਨੀਆ ਦਾ ਸਭ ਤੋਂ ਵੱਡਾ ਰੇਲਵੇ ਕਨੈਕਸ਼ਨ ਹੈ ਅਤੇ ਇਰਕਾਨ ਇਨ੍ਹਾਂ ਲਿੰਕਾਂ ਨੂੰ ਦੇਖਦਾ ਹੈ। ਉਸ ਨਾਲ ਕੰਮ ਕਰਦੇ ਹੋਏ ਸਾਨੂੰ ਭਰੋਸਾ ਹੋ ਗਿਆ ਹੈ ਕਿ ਅਸੀਂ ਆਪਣੇ ਰਾਸ਼ਟਰ 'ਚ ਰੇਲਵੇ ਦੇ ਹੋਰ ਨਿਰਮਾਣ ਕਾਰਜ ਕਰਵਾ ਸਕਦੇ ਹਾਂ।

ਰਮਨ ਕੰਸਟ੍ਰਸ਼ਨ ਨੂੰ ਬੰਨ੍ਹਣ ਅਤੇ ਕੱਟਣ, ਨਵੀਂ ਰੇਲਵੇ ਲਾਈਨ ਵਿਛਾਉਣ ਲਈ ਕੰਬਲ ਬਣਾਉਣ ਦਾ ਕੰਮ, ਵੱਡੇ ਤੇ ਛੋਟੇ ਪੁਲਾਂ ਦੀ ਉਸਾਰੀ ਅਤੇ ਸਹਾਇਕ ਕੰਮਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਹਾਤੋ ਨੇ ਅੱਗੇ ਕਿਹਾ, ਪਹਿਲਾਂ ਕਿਸੇ ਵੀ ਨੇਪਾਲੀ ਕੰਪਨੀ ਨੂੰ ਰੇਲਵੇ ਟਰੈਕ ਵਿਛਾਉਣ ਦਾ ਤਜ਼ਰਬਾ ਨਹੀਂ ਸੀ ਪਰ ਹੁਣ ਸਾਨੂੰ ਤਜ਼ਰਬਾ ਹੋ ਗਿਆ ਹੈ। ਇਸ ਨਾਲ ਸਾਨੂੰ ਇਸ ਨਾਲ ਜੁੜੇ ਕੰਮ ਕਰਨ 'ਚ ਸਮਰੱਥਾ ਮਿਲੀ ਹੈ।' ਇਰਕਾਨ ਤੇ ਰਮਨ ਕੰਸਟ੍ਰਕਸ਼ਨ ਨੇ ਭਾਰਤ ਦੇ ਜਯਾਨਗਰ ਤੋਂ ਨੇਪਾਲ ਦੇ ਮਹੋਤਰੀ ਦੇ ਕੁਰਥਾ ਦੇ ਵਿਚਕਾਰ 3 ਹਾਲਟ ਅਤੇ 5 ਸਟੇਸ਼ਨਾਂ ਦੀ ਉਸਾਰੀ ਲਈ ਇਕੱਠੇ ਕੰਮ ਕੀਤਾ ਹੈ। ਜਨਕਪੁਰ-ਜਯਾਨਗਰ ਰੇਲਵੇ ਲਾਈਨ ਨੇਪਾਲ ਦੇ ਪਵਿੱਤਰ ਕਸਬੇ ਜਨਕਪੁਰ ਨੂੰ ਭਾਰਤ ਦੇ ਬਿਹਾਰ ਰਾਜ ਦੀ ਸਰਹੱਦ ਪਾਰ ਜਯਾਨਗਰ ਨਾਲ ਜੋੜਦੀ ਹੈ। ਟਰੈਕ ਜਨਕਪੁਰ ਤੋਂ ਵਧਾਇਆ ਜਾ ਰਿਹਾ ਹੈ ਤੇ ਆਖ਼ਿਰਕਾਰ ਬਾਰਦੀਬਾਸ ਨੂੰ ਜੋੜ ਦੇਵੇਗਾ। ਭਾਰਤ ਸਰਕਾਰ ਨੇ ਦੋਵਾਂ ਦੇਸ਼ਾਂ ਦਰਮਿਆਨ ਆਵਾਜਾਈ ਨੂੰ ਸੁਵਿਧਾਜਨਕ ਬਣਾਉਣ ਲਈ ਜਨਕਪੁਰ ਤੇ ਜਯਾਨਗਰ ਨੂੰ ਜੋੜਨ ਵਾਲੇ ਬ੍ਰਾਡ-ਗੇਜ-ਰੇਲਵੇ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ ਹੈ।

ਪਹਿਲੇ ਪੜਾਅ 'ਚ ਜੋਗਬਾਨੀ-ਬਿਰਾਤਨਗਰ ਅਤੇ ਜਨਕਪੁਰ-ਬਰਦੀਬਾਸ ਵਿਚਕਾਰ ਨਿਰਮਾਣ ਕਾਰਜ ਚੱਲ ਰਹੇ ਹਨ। ਭਾਰਤ ਸਰਕਾਰ ਨੇ ਜਯਾਨਗਰ-ਜਨਕਪੁਰ-ਬਾਰਦੀਬਾਸ ਰੇਲਵੇ ਟਰੈਕ ਦੇ ਨਿਰਮਾਣ ਲਈ 500 ਕਰੋੜ ਰੁਪਏ ਦੀ ਸਹਾਇਤਾ ਦਾ ਦਾਅਵਾ ਕੀਤਾ ਹੈ। ਰੇਲਵੇ ਲਿੰਕ ਲਈ ਬੁਨਿਆਦੀ ਢਾਂਚੇ ਦਾ ਨਿਰਮਾਣ ਅਗਲੇ ਸਾਲ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੋਵਿਡ-19 ਆਫ਼ਤ ਕਾਰਨ ਪ੍ਰਾਜੈਕਟ ਦੀ ਮੁਹਿੰਮ 'ਚ ਰੁਕਾਵਟ ਪੈ ਰਹੀ ਹੈ।


sunita

Content Editor

Related News