ਐੱਨ.ਈ.ਪੀ. ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਲਈ ਕਰੇਗੀ ਤਿਆਰ: ਅਨੁਰਾਗ ਠਾਕੁਰ
Wednesday, Aug 04, 2021 - 09:51 PM (IST)
ਨਵੀਂ ਦਿੱਲੀ - ਰਾਸ਼ਟਰੀ ਸਿੱਖਿਆ ਨੀਤੀ (ਐੱਨ.ਈ.ਪੀ.) 2020 ਦੀ ਪਹਿਲੀ ਵਰ੍ਹੇਗੰਢ ਦੇ ਮੌਕੇ ਅੱਜ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਦੁਆਰਾ 'ਯੁਵਾ ਸਸ਼ਕਤੀਕਰਣ ਅਤੇ ਖੇਡ ਵਿਕਾਸ 'ਤੇ ਰਾਸ਼ਟਰੀ ਸਿੱਖਿਆ ਨੀਤੀ, 2020 ਦਾ ਪ੍ਰਭਾਵ' ਵਿਸ਼ਾ 'ਤੇ ਇੱਕ ਵੈਬੀਨਾਰ ਦਾ ਪ੍ਰਬੰਧ ਕੀਤਾ ਗਿਆ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਆਪਣਾ ਭਾਸ਼ਣ ਦਿੱਤਾ। ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਵੀ ਇਸ ਵੈਬੀਨਾਰ ਵਿੱਚ ਵਿਸ਼ੇਸ਼ ਭਾਸ਼ਣ ਦਿੱਤਾ।
ਇਹ ਵੀ ਪੜ੍ਹੋ - ਭਾਰਤ ਨੇ ਲੱਦਾਖ 'ਚ ਬਣਾਈ ਦੁਨੀਆ ਦੀ ਸਭ ਤੋਂ ਉੱਚੀ ਸੜਕ
ਇਸ ਮੌਕੇ ਯੂ.ਜੀ.ਸੀ. ਦੇ ਪ੍ਰਧਾਨ ਪ੍ਰੋ. ਡੀ.ਪੀ. ਸਿੰਘ, ਸਵਾਮੀ ਵਿਵੇਕਾਨੰਦ ਯੂਥ ਮੂਵਮੈਂਟ (ਐੱਸ.ਵੀ.ਵਾਈ.ਐੱਮ.) ਦੇ ਸੰਸਥਾਪਕ ਅਤੇ ਸਮਰੱਥਾ ਨਿਰਮਾਣ ਕਮਿਸ਼ਨ ਦੇ ਮੈਂਬਰ ਡਾ.ਆਰ. ਬਾਲਾਸੁਬ੍ਰਹਮਣੀਅਮ, ਆਈ.ਆਈ.ਐੱਮ. ਰੋਹਤਕ ਦੇ ਨਿਦੇਸ਼ਕ ਪ੍ਰੋ. ਧੀਰਜ ਸ਼ਰਮਾ, ਆਰ.ਜੀ.ਐੱਨ.ਆਈ.ਵਾਈ.ਡੀ., ਸ਼੍ਰੀਪੇਰੰਬਦੂਰ, ਤਾਮਿਲਨਾਡੂ ਦੇ ਨਿਰਦੇਸ਼ਕ ਪ੍ਰੋ. ਸਿਬਨਾਥ ਦੇਬ, ਰਾਸ਼ਟਰੀ ਖੇਡ ਯੂਨੀਵਰਸਿਟੀ, ਮਣੀਪੁਰ ਦੇ ਕੁਲਪਤੀ ਸ਼੍ਰੀ ਆਰ.ਸੀ. ਮਿਸ਼ਰਾ, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਰਾਜਨੀਤੀ ਵਿਗਿਆਨ ਵਿਭਾਗ ਦੇ ਪ੍ਰਮੁੱਖ ਡਾ. (ਪ੍ਰੋ.) ਸੰਗੀਤ ਰਾਗੀ, ਖੇਡ ਵਿਭਾਗ ਦੇ ਸਕੱਤਰ ਸ਼੍ਰੀ ਰਵੀ ਮਿੱਤਲ, ਯੁਵਾ ਮਾਮਲੇ ਵਿਭਾਗ ਦੀ ਸਕੱਤਰ ਸ਼੍ਰੀਮਤੀ ਉਸ਼ਾ ਸ਼ਰਮਾ, ਯੁਵਾ ਮਾਮਲੇ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਅਸਿਤ ਸਿੰਘ ਅਤੇ ਖੇਡ ਵਿਭਾਗ ਦੇ ਸੰਯੁਕਤ ਸਕੱਤਰ (ਵਿਕਾਸ) ਸ਼੍ਰੀ ਅਤੁਲ ਸਿੰਘ ਸਮੇਤ ਕਈ ਪ੍ਰਸਿੱਧ ਬੁਲਾਰੇ ਵੀ ਮੌਜੂਦ ਸਨ।
ਆਪਣੇ ਸੰਬੋਧਨ ਦੌਰਾਨ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, “ਐੱਨ.ਈ.ਪੀ. 2020 ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰੇਗਾ ਅਤੇ ਇਸ ਦਾ ਟੀਚਾ ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਹੁਨਰਮੰਦ ਕਰਮਚਾਰੀਆਂ ਵਿੱਚ ਬਦਲਨਾ ਹੈ। ਨਵੀਂ ਸਿੱਖਿਆ ਨੀਤੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਸਵੈ-ਨਿਰਭਰ ਭਾਰਤ ਦੇ ਉਦੇਸ਼ਾਂ ਨੂੰ ਸਾਕਾਰ ਕਰਣ ਦੇ ਨਿਰਧਾਰਣ ਕਾਰਕ ਦੇ ਰੂਪ ਵਿੱਚ ਕੌਸ਼ਲ ਵਿਕਾਸ 'ਤੇ ਜ਼ੋਰ ਦੇਣ ਦੇ ਨਾਲ ਭਾਰਤ ਦੇ ਯੁਵਾਵਾਂ ਦੇ ਵਿਕਾਸ ਦੀ ਕਲਪਨਾ ਕੀਤੀ ਗਈ ਹੈ। ਇੱਥੇ ਤੱਕਕਿ ਮੱਧ ਪੱਧਰ ਦੇ ਵਿਦਿਆਰਥੀਆਂ ਨੂੰ ਵੀ ਕਿੱਤਾਮੁਖੀ ਹੁਨਰ ਜਿਵੇਂ ਤਰਖਾਣ, ਪਲੰਬਿੰਗ, ਇਲੈਕਟ੍ਰੀਕਲ ਮੁਰੰਮਤ, ਬਾਗਬਾਨੀ, ਮਿੱਟੀ ਦੇ ਭਾਡਿਆਂ, ਕਢਾਈ ਦੇ ਨਾਲ-ਨਾਲ ਅੰਨਿ ਹੁਨਰ ਵਿੱਚ ਵਿਵਹਾਰਕ ਸਿਖਲਾਈ ਦਿੱਤੀ ਜਾਵੇਗੀ। ਨੀਤੀ ਦੇ ਤਹਿਤ 2025 ਤੱਕ ਘੱਟ ਤੋਂ ਘੱਟ 50 ਫ਼ੀਸਦੀ ਵਿਦਿਆਰਥੀਆਂ ਨੂੰ ਕਿੱਤਾਮੁਖੀ ਹੁਨਰ ਪ੍ਰਦਾਨ ਕਰਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਤਾਂ ਕਿ ਸਕੂਲ ਪੱਧਰ 'ਤੇ ਹਾਸਲ ਕੀਤੇ ਕਿੱਤਾਮੁਖੀ ਹੁਨਰ ਨੂੰ ਉੱਚ ਸਿੱਖਿਆ ਪੱਧਰ ਤੱਕ ਲੈ ਜਾਇਆ ਜਾ ਸਕੇ। ਅਸੀਂ ਆਪਣੇ ਨੌਜਵਾਨਾਂ ਨੂੰ ਉੱਦਮਸ਼ੀਲਤਾ ਦੀ ਭਾਵਨਾ ਪੈਦਾ ਕਰਕੇ ਰੁਜ਼ਗਾਰ ਲੱਭਣ ਵਾਲਿਆਂ ਤੋਂ ਰੁਜ਼ਗਾਰ ਦੇਣ ਵਾਲਿਆਂ ਵਿੱਚ ਬਦਲਣ ਲਈ ਸਸ਼ਕਤ ਬਣਾ ਰਹੇ ਹਾਂ। ਅਸੀਂ ਆਪਣੇ ਨੌਜਵਾਨਾਂ ਨੂੰ ਸੰਪੂਰਨ ਵਿਦਿਅਕ ਅਨੁਭਵ ਪ੍ਰਦਾਨ ਕਰਣ ਲਈ ਖੇਡ ਦੀ ਤਾਕਤ ਦੀ ਵੀ ਵਰਤੋ ਕਰ ਰਹੇ ਹਾਂ; ਇਸ ਨਾਲ ਟੀਮ ਭਾਵਨਾ ਅਤੇ ਬੌਧਿਕ ਯੋਗਤਾ ਦਾ ਨਿਰਮਾਣ ਹੋਵੇਗਾ।
ਇਹ ਵੀ ਪੜ੍ਹੋ - ਜੰਮੂ-ਕਸ਼ਮੀਰ 'ਚ 38 ਮਹੀਨਿਆਂ 'ਚ ਢੇਰ ਕੀਤੇ 630 ਅੱਤਵਾਦੀ
ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿੱਚ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਸ਼ਾਮਲ ਹਨ, ਜੋ ਵਰਤਮਾਨ ਵਿੱਚ ਪੂਰੇ ਦੇਸ਼ ਦੀ ਆਬਾਦੀ ਦਾ 27.5 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਹਨ, ਯਾਨੀ ਦੇਸ਼ ਵਿੱਚ ਹਰ ਚਾਰ ਲੋਕਾਂ ਵਿੱਚੋਂ ਲੱਗਭੱਗ ਇੱਕ ਵਿਅਕਤੀ ਨੌਜਵਾਨ ਹੈ। ਭਾਰਤ ਸਭ ਤੋਂ ਨੌਜਵਾਨ ਦੇਸ਼ ਹੈ, ਜੋ ਬਦਲਾਅ ਦਾ ਗਵਾਹ ਬਣਨ ਜਾ ਰਿਹਾ ਹੈ। ਰਾਸ਼ਟਰੀ ਸਿੱਖਿਆ ਨੀਤੀ 2020 ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦਾ ਕੰਮ ਕਰੇਗੀ। ਰਾਸ਼ਟਰੀ ਸਿੱਖਿਆ ਨੀਤੀ 2020 ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਬੜਾਵਾ ਦਿੰਦੀ ਹੈ। ਇਹ ਵਿਦਿਆਰਥੀਆਂ ਨੂੰ ਦਰੁਸਤ ਰਹਿਣ ਦੇ ਮੌਕੇ ਦਿੰਦੀ ਹੈ ਅਤੇ ਉਨ੍ਹਾਂ ਦੇ ਮਾਨਸਿਕ, ਬੌਧਿਕ ਅਤੇ ਸਾਮਾਜਿਕ ਵਿਕਾਸ ਵਿੱਚ ਵੀ ਮਦਦ ਕਰਦੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।