ਬਰੇਲੀ ’ਚ ਕੂੜੇ ਦੇ ਢੇਰ ’ਚੋਂ ਮਿਲਿਆ ਨਹਿਰੂ ਦਾ ਬੁੱਤ, ਹਾਲ ਦੇਖ ਕੇ ਰੋ ਪਏ ਕਾਂਗਰਸੀ
Saturday, Nov 09, 2024 - 06:49 AM (IST)
ਬਰੇਲੀ (ਭਾਸ਼ਾ) : ਚੌਕੀ ਚੌਰਾਹੇ ’ਤੇ ਪੰਡਤ ਜਵਾਹਰ ਲਾਲ ਨਹਿਰੂ ਦਾ ਬੁੱਤ ਸਥਾਪਤ ਕਰਨ ਲਈ ਕਾਂਗਰਸੀ 4 ਦਿਨਾਂ ਤੋਂ ਧਰਨੇ ’ਤੇ ਬੈਠੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਮਿਸ਼ਨ ਹਸਪਤਾਲ ਦੇ ਬਾਹਰ ਨਹਿਰੂ ਦਾ ਬੁੱਤ ਕੂੜੇ ਦੇ ਢੇਰ ’ਤੇ ਪਿਆ ਹੈ।
ਸੂਚਨਾ ਮਿਲਦਿਆਂ ਹੀ ਕਾਂਗਰਸੀ ਆਗੂ ਨਾਅਰੇਬਾਜ਼ੀ ਕਰਦੇ ਹੋਏ ਮਿਸ਼ਨ ਹਸਪਤਾਲ ਪੁੱਜੇ ਅਤੇ ਦੇਖਿਆ ਕਿ ਨਹਿਰੂ ਦਾ ਬੁੱਤ ਕੂੜੇ ਦੇ ਢੇਰ ’ਤੇ ਪਿਆ ਸੀ। ਇਸ ਨੂੰ ਦੇਖ ਕੇ ਕਾਂਗਰਸੀ ਨੇਤਾ ਭਾਵੁਕ ਹੋ ਕੇ ਰੋਣ ਲੱਗ ਪਏ। ਨਹਿਰੂ ਦਾ ਬੁੱਤ ਮਿਲਣ ਤੋਂ ਬਾਅਦ ਕਾਂਗਰਸੀਆਂ ਨੇ ਦਾਅਵਾ ਕੀਤਾ ਹੈ ਕਿ ਉਹ ਖੁਦ ਚੌਕੀ ਚੌਂਰਾਹੇ ’ਤੇ ਉਨ੍ਹਾਂ ਦਾ ਬੁੱਤ ਸਥਾਪਤ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਰਤਨ ਅਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਹੋਰ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਭੁਗਤਾਨ ਦੇ ਨਵੇਂ ਪੇਮੈਂਟ ਸਿਸਟਮ ਨਾਲ 78 ਲੱਖ ਪੈਨਸ਼ਨਰਾਂ ਨੂੰ ਹੋਵੇਗਾ ਫ਼ਾਇਦਾ, ਨਵਾਂ CPPS ਇੰਝ ਕਰੇਗਾ ਕੰਮ
ਕਾਂਗਰਸੀ ਆਗੂ ਡਾ. ਕੇ. ਬੀ. ਤ੍ਰਿਪਾਠੀ ਨੇ ਦੱਸਿਆ ਕਿ ਨਗਰ ਨਿਗਮ ਦੇ ਮੁਖੀ ਤੋਂ ਕਈ ਵਾਰ ਜਾਣਕਾਰੀ ਲਈ ਗਈ ਸੀ ਕਿ ਐਗਜ਼ੀਕਿਊਟਿੰਗ ਏਜੰਸੀ ਕੌਣ ਹੈ ਅਤੇ ਕਿਸ ਰਾਹੀਂ ਇਹ ਕੰਮ ਕਰਵਾਇਆ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਨਹੀਂ ਦੱਸਿਆ ਗਿਆ। ਪ੍ਰਸ਼ਾਸਨ ਚੌਰਾਹੇ ’ਤੇ ਬੁੱਤ ਲਗਾਉਣ ਦੀ ਇਜਾਜ਼ਤ ਦੇਵੇ ਜਾਂ ਨਾ ਦੇਵੇ ਪਰ ਕਾਂਗਰਸੀ ਖੁਦ ਨਹਿਰੂ ਦੇ ਬੁੱਤ ਨੂੰ ਚੌਕੀ ਚੌਰਾਹੇ ’ਤੇ ਸਥਾਪਤ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8