''''ਸਾਨੂੰ ਕਿਉਂ ਛੱਡ ਦਿੱਤਾ..?'''' BLA ਦੀ ਕੈਦ ''ਚ ਬੈਠੇ ਪਾਕਿਸਤਾਨੀ ਫੌਜੀਆਂ ਨੇ ਰੋ-ਰੋ ਲਾਈ ਗੁਹਾਰ

Saturday, Feb 21, 2026 - 10:05 AM (IST)

''''ਸਾਨੂੰ ਕਿਉਂ ਛੱਡ ਦਿੱਤਾ..?'''' BLA ਦੀ ਕੈਦ ''ਚ ਬੈਠੇ ਪਾਕਿਸਤਾਨੀ ਫੌਜੀਆਂ ਨੇ ਰੋ-ਰੋ ਲਾਈ ਗੁਹਾਰ

ਇੰਟਰਨੈਸ਼ਨਲ ਡੈਸਕ- ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਨੇ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਪਾਕਿਸਤਾਨੀ ਫੌਜੀ ਹਿਰਾਸਤ ਵਿਚ ਨਜ਼ਰ ਆ ਰਹੇ ਹਨ। ਉਹ ਪਾਕਿਸਤਾਨੀ ਸਰਕਾਰ ਅਤੇ ਫੌਜ ਨੂੰ ਆਪਣੀ ਜਾਨ ਬਚਾਉਣ ਲਈ ਅਪੀਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵਿਚ ਫੌਜੀ ਰੋ-ਰੋ ਕੇ ਆਪਣਾ ਦਰਦ ਬਿਆਨ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਸਾਨੂੰ ਕਿਉਂ ਛੱਡ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੀ.ਐੱਲ.ਏ. ਨੇ ਦਾਅਵਾ ਕੀਤਾ ਹੈ ਕਿ ਉਸ ਨੇ 7 ਪਾਕਿਸਤਾਨੀ ਫੌਜੀਆਂ ਨੂੰ ਬੰਦੀ ਬਣਾਇਆ ਹੋਇਆ ਹੈ। ਇਨ੍ਹਾਂ ਫੌਜੀਆਂ ਨੂੰ ਛੱਡਣ ਲਈ ਇਕ ਮਿਆਦ (ਡੈੱਡਲਾਈਨ) ਵੀ ਤੈਅ ਕੀਤੀ ਗਈ ਸੀ। ਹਾਲਾਂਕਿ, ਆਲੋਚਕਾਂ ਨੇ ਇਸ ਵੀਡੀਓ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕੀਤੇ ਹਨ।

ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ

ਬਲੋਚਿਸਤਾਨ ਖੇਤਰ ਦੇ ਸੁਤੰਤਰ ਆਨਲਾਈਨ ਨਿਊਜ਼ ਪੋਰਟਲ ‘ਬਲੋਚਿਸਤਾਨ ਪੋਸਟ’ ਨੇ ਸੋਸ਼ਲ ਮੀਡੀਆ ’ਤੇ ਇਹ ਵੀਡੀਓ ਸਾਂਝਾ ਕੀਤਾ ਹੈ। ਇਸ ਵਿਚ ਬੀ.ਐੱਲ.ਏ. ਦੇ ਅਧਿਕਾਰਤ ਚੈਨਲ ‘ਹੱਕਾਲ’ ਦਾ ਹਵਾਲਾ ਦਿੱਤਾ ਗਿਆ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕ ਗੋਡਿਆਂ ਭਾਰ ਬੈਠੇ ਹੋਏ ਹਨ। ਉਨ੍ਹਾਂ ਦੇ ਹੱਥਾਂ ਵਿਚ ਇਕ ਕਾਰਡ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਫੌਜੀਆਂ ਦਾ ਅਧਿਕਾਰਤ ਸਰਵਿਸ ਕਾਰਡ ਅਤੇ ਰਾਸ਼ਟਰੀ ਪਛਾਣ ਪੱਤਰ ਹੈ। ਵੀਡੀਓ ਵਿਚ ਇਹ ਲੋਕ ਪਾਕਿਸਤਾਨੀ ਅਧਿਕਾਰੀਆਂ ਨੂੰ ਆਪਣੀ ਮਦਦ ਲਈ ਪੁਕਾਰਦੇ ਸੁਣਾਈ ਦੇ ਰਹੇ ਹਨ।

ਇਹ ਵੀ ਪੜ੍ਹੋ- UK-US ਦੇ ਤੰਗ ਹੋਏ ਰਾਹ ਤਾਂ ਇਸ ਯੂਰਪੀ ਦੇਸ਼ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ ! ਠਾਹ-ਠਾਹ ਲੱਗਣਗੇ ਵੀਜ਼ੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News