ਨੀਰਵ ਦੇ ਮੁੰਬਈ ਸਥਿਤ ਅਪਾਰਟਮੈਂਟ ''ਚੋਂ ਕਰੋੜਾਂ ਰੁਪਏ ਦੇ ਗਹਿਣੇ ਤੇ ਘੜੀਆਂ ਜ਼ਬਤ

Sunday, Mar 25, 2018 - 01:37 AM (IST)

ਮੁੰਬਈ—ਈ. ਡੀ. ਨੇ ਕਰੋੜਾਂ ਰੁਪਏ ਦੇ ਪੀ. ਐੱਨ. ਬੀ. ਘਪਲੇ ਸਬੰਧੀ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮੁੰਬਈ 'ਚ ਸਮੁੰਦਰ ਦੇ ਸਾਹਮਣੇ ਸਥਿਤ ਅਪਾਰਟਮੈਂਟ 'ਚੋਂ 26 ਕਰੋੜ ਰੁਪਏ ਦੀ ਕੀਮਤ ਦੇ ਗਹਿਣੇ, ਮਹਿੰਗੀਆਂ ਘੜੀਆਂ ਅਤੇ ਅਤਿਅੰਤ ਕੀਮਤੀ ਪੇਂਟਿੰਗਜ਼ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਮੁਤਾਬਕ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸੀ. ਬੀ. ਆਈ. ਨਾਲ ਮਿਲ ਕੇ ਮੁੰਬਈ ਦੇ ਵਰਲੀ ਇਲਾਕੇ 'ਚ ਸਥਿਤ 'ਸਮੁੰਦਰ ਮਹੱਲ' ਤੋਂ ਇਹ ਮਹਿੰਗਾ ਸਾਮਾਨ ਜ਼ਬਤ ਕੀਤਾ।
ਪਿਛਲੇ 3 ਦਿਨਾਂ ਦੌਰਾਨ 15 ਕਰੋੜ ਰੁਪਏ ਦੇ ਗਹਿਣੇ, ਸਵਾ ਕਰੋੜ ਰੁਪਏ ਦੀਆਂ ਘੜੀਆਂ ਅਤੇ 10 ਕਰੋੜ ਰੁਪਏ ਦੀ ਕੀਮਤ ਵਾਲੀਆਂ ਪੇਂਟਿੰਗਜ਼ ਜ਼ਬਤ ਕੀਤੀਆਂ ਗਈਆਂ ਹਨ।


Related News