ਅੱਤਵਾਦ ਵਿਰੁੱਧ ਸੰਘਰਸ਼ ਤੇਜ਼ ਕਰਨ ਦੀ ਲੋੜ : ਪ੍ਰਣਬ

05/25/2017 2:11:21 AM

ਨਵੀਂ ਦਿੱਲੀ — ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮਾਨਚੈਸਟਰ 'ਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਪ੍ਰਤੀ ਸੋਗ ਪ੍ਰਗਟਾਉਂਦੇ ਹੋਏ ਕਿਹਾ ਕਿ ਅੱਤਵਾਦ ਵਿਰੁੱਧ ਵਿਸ਼ਵ ਪੱਧਰੀ ਸੰਘਰਸ਼ ਤੇਜ਼ ਕਰਨ ਦੀ ਲੋੜ ਹੈ।
ਮੁਖਰਜੀ ਨੇ ਬਰਤਾਨੀਆ ਦੀ ਮਹਾਰਾਣੀ ਐਲਿਜਾਬੇਥ ਦੂਜੀ ਨੂੰ ਭੇਜੇ ਆਪਣੇ ਸੋਗ ਸੁਨੇਹੇ 'ਚ ਕਿਹਾ, ''ਮਾਨਚੈਸਟਰ 'ਚ ਹੋਏ ਅੱਤਵਾਦੀ ਹਮਲੇ ਕਾਰਨ ਅਸੀਂ ਦੁਖੀ ਹਾਂ। ਭਾਰਤ ਇਸ ਨਫਰਤ ਵਾਲੇ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹੈ ਅਤੇ ਇਸ ਔਖੀ ਘੜੀ 'ਚ ਬਰਤਾਨੀਆ ਅਤੇ ਉਸ ਦੇ ਲੋਕਾਂ ਨਾਲ ਹੈ।''
ਉਨ੍ਹਾਂ ਕਿਹਾ, ''ਲਗਾਤਾਰ ਕੀਤੇ ਜਾ ਰਹੇ ਇਹ ਅੱਤਵਾਦੀ ਹਮਲੇ ਯਾਦ ਦਿਵਾਉਂਦੇ ਹਨ ਕਿ ਅੱਤਵਾਦ ਦੇ ਵਿਰੁੱਧ ਵਿਸ਼ਵ ਪੱਧਰੀ ਸੰਘਰਸ਼ ਨੂੰ ਤੇਜ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਬਰਤਾਨੀਆ ਅਤੇ ਉਸ ਦੇ ਲੋਕਾਂ 'ਤੇ ਹਮਲਾ ਨਹੀਂ ਸਗੋਂ ਮਾਨਵਤਾ ਅਤੇ ਉੱਚ ਕਦਰਾਂ-ਕੀਮਤਾਂ 'ਤੇ ਵੀ ਹਮਲਾ ਹੈ। ਭਾਰਤ ਇਨ੍ਹਾਂ ਤਾਕਤਾਂ ਨੂੰ ਹਰਾਉਣ ਲਈ ਬਰਤਾਨੀਆ ਅਤੇ ਕੌਮਾਂਤਰੀ ਭਾਈਚਾਰੇ ਨਾਲ ਕੰਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।''


Related News