ਮਹਾਰਾਸ਼ਟਰ : NCP ਨੂੰ ਦੂਜਾ ਝਟਕਾ, ਮਹਿਲਾ ਵਿੰਗ ਦੀ ਪ੍ਰਧਾਨ ਨੇ ਦਿੱਤਾ ਅਸਤੀਫਾ

07/26/2019 11:45:15 PM

ਮਹਾਰਾਸ਼ਟਰ— ਮਹਾਰਾਸ਼ਟਰ  'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਮੁਖੀ ਸ਼ਰਦ ਪਵਾਰ ਨੂੰ ਇਕ ਹੋਰ ਝਟਕਾ ਲੱਗਾ ਹੈ। ਪਾਰਟੀ ਦੀ ਪ੍ਰਮੁੱਖ ਨੇਤਾ ਤੇ ਐੱਨ.ਸੀ.ਪੀ. ਮਹਿਲਾ ਵਿੰਗ ਦੀ ਪ੍ਰਧਾਨ ਚਿੱਤਰਾ ਵਾਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਮੀਦ ਹੈ ਕਿ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਜਾਣ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁੰਬਈ ਐੱਨ.ਸੀ.ਪੀ. ਦੇ ਪ੍ਰਮੁੱਖ ਸਚਿਨ ਅਹੀਰ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸਚਿਨ ਅਹੀਰ ਨੇ ਸ਼ਿਵ ਸੈਨਾ ਜੁਆਇਨ ਕਰਨ ਦੇ ਇਰਾਦੇ ਨਾਲ ਐੱਨ.ਸੀ.ਪੀ. ਨੂੰ ਅਲਵਿਦਾ ਕਿਹਾ ਹੈ।


Inder Prajapati

Content Editor

Related News