32 ਲੱਖ ਰੁਪਏ ਦੇ ਇਨਾਮੀ ਚਾਰ ਨਕਸਲੀਆਂ ਨੇ ਕੀਤਾ ਸਰੰਡਰ

Wednesday, Jan 15, 2025 - 02:19 PM (IST)

32 ਲੱਖ ਰੁਪਏ ਦੇ ਇਨਾਮੀ ਚਾਰ ਨਕਸਲੀਆਂ ਨੇ ਕੀਤਾ ਸਰੰਡਰ

ਨਾਰਾਇਣਪੁਰ- ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਚਾਰ ਨਕਸਲੀਆਂ ਨੇ ਆਤਮ ਸਮਰਪਣ ਕੀਤਾ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ  ਕਿ ਇਹ ਨਕਸਲੀ ਹਿੰਸਾ ਦੀਆਂ 40 ਤੋਂ ਵੱਧ ਘਟਨਾਵਾਂ 'ਚ ਸ਼ਾਮਲ ਸਨ ਅਤੇ ਇਨ੍ਹਾਂ 'ਤੇ ਕੁੱਲ 32 ਲੱਖ ਰੁਪਏ ਦਾ ਇਨਾਮ ਐਲਾਨ ਸੀ। ਨਾਰਾਇਣਪੁਰ ਦੇ ਪੁਲਸ ਸੁਪਰਡੈਂਟ (ਐੱਸਪੀ) ਪ੍ਰਭਾਤ ਕੁਮਾਰ ਨੇ ਦੱਸਿਆ ਕਿ ਸਰੰਡਰ ਕਰਨ ਵਾਲੇ ਨਕਸਲੀਆਂ 'ਚ ਇਕ ਜੋੜਾ ਵੀ ਸ਼ਾਮਲ ਹੈ। ਨਕਸਲੀਆਂ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੇ ਸਾਹਮਣੇ ਸਰੰਡਰ ਕੀਤਾ। ਉਨ੍ਹਾਂ ਕਿਹਾ ਕਿ ਉਹ 'ਖੋਖਲੀ' ਅਤੇ 'ਅਣਮਨੁੱਖੀ' ਮਾਓਵਾਦੀ ਵਿਚਾਰਧਾਰਾ ਅਤੇ ਸੀਨੀਅਰ ਨਕਸਲੀਆਂ ਵਲੋਂ ਨਿਰਦੋਸ਼ ਆਦਿਵਾਸੀਆਂ ਦੇ ਸ਼ੋਸ਼ਣ ਤੋਂ ਨਿਰਾਸ਼ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਨਕਸਲੀਆਂ 'ਚੋਂ ਗਾਂਧੀ ਤਾਤੀ ਉਰਫ਼ ਅਰਬ ਉਰਫ਼ ਕਮਲੇਸ਼ (35) ਅਤੇ ਮੈਨੂੰ ਉਰਫ਼ ਹੇਮਲਾਲ ਕੋਰਰਾਮ (35) ਮਾਓਵਾਦੀਆਂ ਦੀ ਡਿਵੀਜ਼ਨਲ ਕਮੇਟੀ ਦੇ ਮੈਂਬਰ ਸਨ।

ਇਹ ਵੀ ਪੜ੍ਹੋ : Mark Zuckerberg ਦਾ ਵੱਡਾ ਦਾਅਵਾ : ਜਲਦ ਖ਼ਤਮ ਹੋਵੇਗਾ ਮੋਬਾਇਲ ਦਾ ਦੌਰ, ਆਵੇਗੀ ਇਹ Technology

ਉਨ੍ਹਾਂ ਦੱਸਿਆ ਕਿ ਸਰੰਡਰ  ਕਰਨ ਵਾਲੇ 2 ਹੋਰ ਨਕਸਲੀਆਂ ਦੀ ਪਛਾਣ ਰੰਜੀਤ ਲੇਕਾਮੀ ਉਰਫ਼ ਅਰਜੁਨ (30) ਅਤੇ ਉਸ ਦੀ ਪਤਨੀ ਕੋਸੀ ਉਰਫ਼ ਕਾਜਲ (28) ਵਜੋਂ ਹੋਈ ਹੈ। ਐੱਸ.ਪੀ. ਨੇ ਦੱਸਿਆ ਕਿ ਚਾਰ ਨਕਸਲੀਆਂ 'ਤੇ 8-8 ਲੱਖ ਰੁਪਏ ਦਾ ਇਨਾਮ ਸੀ ਅਤੇ ਉਹ 40 ਤੋਂ ਵੱਧ ਹਿੰਸਕ ਘਟਨਾਵਾਂ 'ਚ ਸ਼ਾਮਲ ਸਨ। ਅਧਿਕਾਰੀ ਨੇ ਦੱਸਿਆ ਕਿ ਸਰੰਡਰ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਨਾਲ ਮਾਓਵਾਦੀਆਂ ਦੀ ਨੇਲਨਾਰ ਅਤੇ ਆਮਦਈ ਏਰੀਆ ਕਮੇਟੀ ਨੂੰ ਵੱਡਾ ਝਟਕਾ ਲੱਗਾ ਹੈ, ਜੋ ਪਹਿਲਾਂ ਕਈ ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ 'ਚ ਅਹਿਮ ਭੂਮਿਕਾ ਨਿਭਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਨਕਸਲੀਆਂ ਨੂੰ 25-25 ਹਜ਼ਾਰ ਰੁਪਏ ਦੀ ਮਦਦ ਦਿੱਤੀ ਗਈ ਹੈ ਅਤੇ ਸਰਕਾਰ ਦੀ ਨੀਤੀ ਅਨੁਸਾਰ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ। ਪਿਛਲੇ ਸਾਲ ਰਾਜ ਦੇ ਬਸਤਰ ਖੇਤਰ 'ਚ 792 ਨਕਸਲੀਆਂ ਨੇ ਸਰੰਡਰ ਕੀਤਾ ਸੀ। ਬਸਤਰ ਖੇਤਰ 'ਚ ਨਾਰਾਇਣਪੁਰ ਸਮੇਤ 7 ਜ਼ਿਲ੍ਹੇ ਸ਼ਾਮਲ ਹਨ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News