ਮਹਾਰਾਸ਼ਟਰ: ਨਕਸਲੀ ਜੋੜੇ ਨੇ ਕੀਤਾ ਆਤਮ-ਸਮਰਪਣ, 20 ਲੱਖ ਰੁਪਏ ਦਾ ਸੀ ਇਨਾਮ

Wednesday, Mar 16, 2022 - 06:11 PM (IST)

ਮਹਾਰਾਸ਼ਟਰ: ਨਕਸਲੀ ਜੋੜੇ ਨੇ ਕੀਤਾ ਆਤਮ-ਸਮਰਪਣ, 20 ਲੱਖ ਰੁਪਏ ਦਾ ਸੀ ਇਨਾਮ

ਗੜ੍ਹਚਿਰੌਲੀ (ਭਾਸ਼ਾ)– ਮਹਾਰਾਸ਼ਟਰ ਦੇ ਨਕਸਲ ਪ੍ਰਭਾਵਿਤ ਗੜ੍ਹਚਿਰੌਲੀ ਜ਼ਿਲ੍ਹੇ ’ਚ ਇਕ ਨਕਸਲੀ ਜੋੜੇ ਨੇ ਪੁਲਸ ਸਾਹਮਣੇ ਆਤਮ-ਸਮਰਪਣ ਕਰ ਦਿੱਤਾ। ਜੋੜੇ ਦੇ ਸਿਰ ’ਤੇ 20 ਲੱਖ ਰੁਪਏ ਦਾ ਇਨਾਮ ਸੀ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਏਟਾਪੱਲੀ ਤਹਿਸੀਲ ’ਚ ਗਡੇਰੀ ਪਿੰਡ ਵਾਸੀ ਦੀਪਕ ਉਰਫ਼ ਮੁੰਸ਼ੀ ਰਾਮਸੂ ਇਸ਼ਤਮ (34) ਅਤੇ ਉਸ ਦੀ ਪਤਨੀ ਸ਼ਬੱਟੀ ਨੇਵਰੂ ਆਲਮ (25) ਨੇ ਗੜ੍ਹਚਿਰੌਲੀ ਦੇ ਐੱਸ. ਪੀ. ਅੰਕਿਤ ਗੋਇਲ ਸਾਹਮਣੇ  ਆਤਮ-ਸਮਰਪਣ ਕਰ ਦਿੱਤਾ।

ਆਲਮ ਛੱਤੀਸਗੜ੍ਹ ਦੇ ਹਿਡਵਾੜਾ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਦੱਸਿਆ ਕਿ ਜੋੜੇ ’ਤੇ ਕੁੱਲ ਮਿਲਾ ਕੇ 20 ਲੱਖ ਰੁਪਏ ਤਕ ਦਾ ਇਨਾਮ ਸੀ। ਅਧਿਕਾਰੀ ਮੁਤਾਬਕ ਦੀਪਕ 3 ਕਤਲ, 8 ਐਨਕਾਊਂਟਰ ਅਤੇ ਅੱਗਜਨੀ ਦੀਆਂ ਦੋ ਘਟਨਾਵਾਂ ’ਚ ਸ਼ਾਮਲ ਸੀ। ਉਸ ਨੇ ਘਾਤ ਲਾ ਕੇ 6 ਹਮਲੇ ਵੀ ਕੀਤੇ ਸਨ, ਜਿਨ੍ਹਾਂ ’ਚ ਛੱਤੀਸਗੜ੍ਹ ਦੇ ਵੱਖ-ਵੱਖ ਹਿੱਸਿਆਂ ’ਚ 31 ਪੁਲਸ ਕਰਮੀਆਂ ਦੀ ਮੌਤ ਹੋਈ ਸੀ। ਇਸ ਤਰ੍ਹਾਂ ਦੀਪਕ ਦੀ ਪਤਨੀ ਆਲਮ ਸੁਰੱਖਿਆ ਫੋਰਸ ਨਾਲ ਮੁਕਾਬਲਿਆਂ ’ਚ ਸ਼ਾਮਲ ਸੀ।


author

Tanu

Content Editor

Related News