ਭਾਰਤ ਨੇ ਬਣਾਇਆ ਕੋਰੋਨਾ ਕਵਚ, ਐਂਟੀਬਾਡੀ ਦਾ ਪਤਾ ਲਗਾਉਣ ਵਾਲੀ ਸਵਦੇਸ਼ੀ ਕਿੱਟ ''ਐਲੀਸਾ'' ਤਿਆਰ

Sunday, May 10, 2020 - 11:03 PM (IST)

ਭਾਰਤ ਨੇ ਬਣਾਇਆ ਕੋਰੋਨਾ ਕਵਚ, ਐਂਟੀਬਾਡੀ ਦਾ ਪਤਾ ਲਗਾਉਣ ਵਾਲੀ ਸਵਦੇਸ਼ੀ ਕਿੱਟ ''ਐਲੀਸਾ'' ਤਿਆਰ

ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਵਾਇਰਸ ਨੇ ਦਹਿਸ਼ਤ ਫੈਲਾ ਰੱਖੀ ਹੈ। ਹਰ ਰੋਜ਼ ਨਵੇਂ ਮਾਮਲੇ ਦੇਖੇ ਜਾ ਰਹੇ ਹਨ।  ਉਥੇ ਹੀ ਕੋਰੋਨਾ ਵਾਇਰਸ ਦੀ ਜਾਂਚ ਨੂੰ ਲੈ ਕੇ ਹੁਣ ਭਾਰਤ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਭਾਰਤ ਨੇ ਕੋਵਿਡ-19 ਦੇ ਐਂਟੀਬਾਡੀ ਦਾ ਪਤਾ ਲਗਾਉਣ ਵਾਲੀ ਟੈਸਟਿੰਗ ਕਿੱਟ ਨੂੰ ਵਿਕਸਿਤ ਕਰ ਲਿਆ ਹੈ।
ਪੁਣੇ 'ਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.)  ਅਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐਨ.ਆਈ.ਵੀ.) ਨੇ ਕੋਵਿਡ-19 ਦੇ ਐਂਟੀਬਾਡੀ ਦਾ ਪਤਾ ਲਗਾਉਣ ਲਈ ਸਵਦੇਸ਼ੀ ਆਈ.ਜੀ.ਜੀ. ਐਲੀਸਾ ਟੈਸਟ ਕੋਵਿਡ ਕਵਚ ਐਲੀਸਾ ਨੂੰ ਵਿਕਸਿਤ ਕੀਤਾ ਹੈ।
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦੱਸਿਆ ਹੈ ਕਿ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਨੇ ਕੋਵਿਡ-19 ਦੇ ਐਂਟੀਬਾਡੀ ਦਾ ਪਤਾ ਲਗਾਉਣ ਲਈ ਪਹਿਲੀ ਸਵਦੇਸ਼ੀ ਐਂਟੀ-ਸਾਰਸ-ਸੀ.ਓ.ਵੀ.-2 ਮਨੁੱਖ ਆਈ.ਜੀ.ਜੀ. ਐਲੀਸਾ ਟੈਸਟ ਕਿੱਟ ਨੂੰ ਸਫਲਤਾਪੂਰਵਕ ਵਿਕਸਿਤ ਕਰ ਲਿਆ ਹੈ।
ਸਿਹਤ ਮੰਤਰੀ ਹਰਸ਼ਵਰਧਨ ਨੇ ਦੱਸਿਆ, ਇਸ ਕਿੱਟ ਨੂੰ ਮੁੰਬਈ 'ਚ 2 ਥਾਵਾਂ 'ਤੇ ਪ੍ਰਮਾਣਿਤ ਕੀਤਾ ਗਿਆ ਸੀ ਅਤੇ ਇਸ 'ਚ ਉੱਚ ਸੰਵੇਦਨਸ਼ੀਲਤਾ ਅਤੇ ਸਟੀਕਤਾ ਹੈ। ਇਸ ਦੇ ਜ਼ਰੀਏ 2.5 ਘੰਟਿਆਂ 'ਚ ਇਕੱਠੇ 90 ਸੈਂਪਲ ਟੈਸਟ ਕੀਤੇ ਜਾ ਸਕਦੇ ਹਨ। ਜ਼ਿਲ੍ਹਾ ਪੱਧਰ 'ਤੇ ਵੀ ਐਲੀਸਾ ਆਧਾਰਿਤ ਪ੍ਰੀਖਣ ਆਸਾਨੀ ਨਾਲ ਸੰਭਵ ਹੈ।
ਉਥੇ ਹੀ ਹੁਣ ਇਸ ਟੈਸਟਿੰਗ ਕਿੱਟ ਦਾ ਵੱਡੇ ਪੱਧਰ 'ਤੇ ਉਤਪਾਦਨ ਕੀਤਾ ਜਾਵੇਗਾ ਇਸਦੇ ਲਈ ਆਈ.ਸੀ.ਐਮ.ਆਰ. ਨੇ ਐਲੀਸਾ ਟੈਸਟ ਕਿੱਟ ਦੇ ਵੱਡੇ ਪੱਧਰ 'ਤੇ ਉਤਪਾਦਨ ਲਈ ਜਾਇਡਸ ਕੈਡਿਲਾ (Zydus Cadila) ਨਾਲ ਹਿੱਸੇਦਾਰੀ ਕੀਤੀ ਹੈ। ਜਲਦੀ ਹੀ ਵੱਡੇ ਪੱਧਰ 'ਤੇ ਲੋਕਾਂ ਦੀ ਇਸ ਟੈਸਟਿੰਗ ਕਿੱਟ ਦੇ ਜ਼ਰੀਏ ਜਾਂਚ ਕੀਤੀ ਜਾਵੇਗੀ।

ਵੈਕਸੀਨ ਦੀ ਦਿਸ਼ਾ 'ਚ ਕਦਮ
ਦੂਜੇ ਪਾਸੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਨੇ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੇ ਨਾਲ ਮਿਲਕੇ ਦੇਸ਼ 'ਚ ਹੀ ਕੋਵਿਡ-19 ਲਈ ਵੈਕਸੀਨ ਤਿਆਰ ਕਰਣ ਦੀ ਦਿਸ਼ਾ 'ਚ ਕੰਮ ਸ਼ੁਰੂ ਕਰ ਦਿੱਤਾ ਹੈ। ਦੋਨਾਂ ਦੀ ਕੋਸ਼ਿਸ਼ ਹੈ ਕਿ ਕੋਰੋਨਾ ਦੇ ਇਲਾਜ ਲਈ ਦੇਸ਼ 'ਚ ਹੀ ਵੈਕਸੀਨ ਤਿਆਰ ਕੀਤੀ ਜਾਵੇ।


author

Inder Prajapati

Content Editor

Related News