ਸੰਸਦ 'ਚ ਗੂੰਜੇ ਮੋਦੀ, ਕਿਹਾ- ਕਾਂਗਰਸ ਦੀ ਸੋਚ ਨਾਲ ਚੱਲਦੇ ਤਾਂ ਕਰਤਾਰਪੁਰ ਕੋਰੀਡੋਰ ਕਦੇ ਨਾ ਬਣਦਾ

Thursday, Feb 06, 2020 - 01:21 PM (IST)

ਸੰਸਦ 'ਚ ਗੂੰਜੇ ਮੋਦੀ, ਕਿਹਾ- ਕਾਂਗਰਸ ਦੀ ਸੋਚ ਨਾਲ ਚੱਲਦੇ ਤਾਂ ਕਰਤਾਰਪੁਰ ਕੋਰੀਡੋਰ ਕਦੇ ਨਾ ਬਣਦਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਵੀਰਵਾਰ ਨੂੰ ਲੋਕ ਸਭਾ 'ਚ ਸੰਬੋਧਿਤ ਕਰ ਰਹੇ ਹਨ। ਆਪਣੇ ਭਾਸ਼ਣ 'ਚ ਮੋਦੀ ਨੇ ਆਪਣੀਆਂ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨਵੀਂ ਸੋਚ ਵਾਲੀ ਸਰਕਾਰ ਹੈ। ਅਸੀਂ ਤੇਜ਼ ਗਤੀ ਨਾਲ ਕੰਮ ਕੀਤਾ, ਲੀਕ ਤੋਂ ਹਟ ਕੇ ਕੰਮ ਕੀਤਾ। ਦੇਸ਼ ਦੀ ਜਨਤਾ ਨੇ ਸਾਡੇ ਕੰਮ ਨੂੰ 5 ਸਾਲ ਦੇਖਿਆ ਅਤੇ ਫਿਰ ਮੌਕਾ ਦਿੱਤਾ। ਇਹ ਦੇਸ਼ ਦੀ ਜਨਤਾ ਹੀ ਹੈ, ਜਿਸ ਨੇ ਸਾਨੂੰ ਅੱਗੇ ਵੱਧਣ ਦੀ ਤਾਕਤ ਦਿੱਤੀ।  ਪੀ. ਐੱਮ. ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਕਿਹਾ ਕਾਂਗਰਸ ਦੀ ਸਰਕਾਰ ਚੱਲਦੀ ਤਾਂ ਰਾਮ ਮੰਦਰ ਦੇ ਨਿਰਮਾਣ ਦਾ ਰਾਹ ਨਾ ਖੁੱਲ੍ਹਦਾ। ਕਾਂਗਰਸ ਦੀ ਸਰਕਾਰ ਹੁੰਦੀ ਤਾਂ ਕਰਤਾਰਪੁਰ ਕੋਰੀਡੋਰ ਕਦੇ ਨਾ ਬਣਦਾ। ਦੇਸ਼ ਹੁਣ ਲੰਬਾ ਇਤਜ਼ਾਰ ਕਰਨ ਲਈ ਤਿਆਰ ਨਹੀਂ ਹੈ। ਅੱਜ ਮੈਂ ਕਹਿ ਸਕਦਾ ਹਾਂ ਕਿ ਨਵੀਂ ਸਵੇਰ ਆਈ ਹੈ।

ਮੋਦੀ ਨੇ ਕਿਹਾ ਕਿ ਤੇਜ਼ ਗਤੀ ਨਾ ਹੁੰਦੀ ਤਾਂ ਅੱਜ 13 ਕਰੋੜ ਘਰਾਂ 'ਚ ਗੈਸ ਚੁੱਲ੍ਹਾ ਨਾ ਹੁੰਦਾ। ਤੇਜ਼ ਗਤੀ ਨਾ ਹੁੰਦੀ ਤਾਂ ਲੱਖਾਂ ਲੋਕਾਂ ਬੈਂਕ ਅਕਾਊਂਟ ਨਾ ਖੁੱਲ੍ਹਦੇ। ਉਨ੍ਹਾਂ ਨੇ ਕਾਂਗਰਸ 'ਤੇ ਵਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸੋਚ ਹੁੰਦੀ ਤਾਂ ਧਾਰਾ-370 ਨਾ ਹਟਦੀ। ਪੁਰਾਣੀ ਸੋਚ ਹੁੰਦੀ ਤਾਂ ਤਿੰਨ ਤਲਾਕ ਤੋਂ ਮੁਕਤੀ ਨਾ ਮਿਲਦੀ। ਸਾਡੀ ਸਰਕਾਰ 'ਤੇ ਲੋਕਾਂ ਨੇ ਭਰੋਸਾ ਕੀਤਾ। ਇਸ ਦੇ ਨਾਲ ਹੀ ਮੋਦੀ ਨੇ ਕਿਸਾਨਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਸਾਡੀ ਸਰਕਾਰ ਨੇ ਜ਼ਿੰਮੇਵਾਰੀ ਪੂਰੀ ਕੀਤੀ। ਕਿਸਾਨਾਂ ਨੂੰ ਤਕਨਾਲੋਜੀ ਨਾਲ ਜੋੜਿਆ। ਨਵੀਆਂ ਯੋਜਨਾਵਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਗਏ। ਕਿਸਾਨ ਬਜਟ ਨੂੰ 5 ਗੁਣਾ ਵਧਾਇਆ ਗਿਆ। ਕਿਸਾਨ ਕ੍ਰੇਡਿਟ ਕਾਰਡ ਦਾ ਵਿਸਥਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਆਰਥਿਕ ਹਾਲਾਤ ਦਾ ਲਾਭ ਚੁੱਕਣਾ ਹੋਵੇਗਾ। ਮੈਨੂੰ ਖੁਸ਼ੀ ਹੈ ਕਿ ਤੁਸੀਂ ਲੋਕ ਮੈਨੂੰ ਸਮਝਦੇ ਹੋ। ਮੈਂ ਤਾਂ ਸਿਰਫ ਦੇਸ਼ ਲਈ ਸੋਚਦਾ ਹਾਂ। ਅਸੀਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ। ਮੈਂ ਆਲੋਚਕਾਂ ਨੂੰ ਆਪਣਾ ਪ੍ਰੇਰਣਾ ਮੰਨਦਾ ਹਾਂ। ਦੇਸ਼ 'ਚ ਅੱਜ ਮਹਿੰਗਾਈ ਕੰਟਰੋਲ 'ਚ ਹੈ। ਮੋਦੀ ਨੇ ਵਿਰੋਧੀ ਧਿਰ ਨੂੰ ਕਿਹਾ ਤੁਹਾਡੀ ਬੇਰੋਜ਼ਗਾਰੀ ਨਹੀਂ ਹਟਣ ਦੇਵਾਂਗੇ।


author

Tanu

Content Editor

Related News