ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਕਿਤੇ ਆਹ ਗਲਤੀ ਨਾ ਕਰ ਬੈਠਿਓ ਨਹੀਂ ਤਾਂ...
Thursday, Jan 01, 2026 - 02:10 PM (IST)
ਮੋਹਾਲੀ (ਵੈੱਬ ਡੈਸਕ, ਸੰਦੀਪ) : ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ ਕਿਉਂਕਿ ਮੋਹਾਲੀ ਪੁਲਸ ਨੇ ਹੁਣ ਟ੍ਰੈਫਿਕ ਨਿਯਮਾਂ ਨੂੰ ਤਾਕ 'ਤੇ ਰੱਖਣ ਵਾਲੇ ਵਾਹਨ ਚਾਲਕ ਖ਼ਿਲਾਫ਼ ਪੂਰੀ ਤਰ੍ਹਾਂ ਕਮਰ ਕੱਸੀ ਹੋਈ ਹੈ। ਟ੍ਰੈਫਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਟ੍ਰੈਫਿਕ ਉਲੰਘਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿਛਲੇ ਸਾਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਹਾਈਟੈੱਕ ਕੈਮਰਿਆਂ ਨਾਲ ਲੈਸ ਮੋਹਾਲੀ ਪੁਲਸ ਨੇ ਪਿਛਲੇ ਪੂਰੇ ਸਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕਰੀਬ 6 ਲੱਖ, 81 ਹਜ਼ਾਰ ਟ੍ਰੈਫਿਕ ਚਲਾਨ ਕੱਟੇ ਹਨ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਪੰਜਾਬ ਪੁਲਸ ਨੂੰ ਵੱਡਾ ਤੋਹਫ਼ਾ, ਵਿਭਾਗ 'ਚ ਕੀਤੀਆਂ ਜਾਣਗੀਆਂ ਨਵੀਆਂ ਭਰਤੀਆਂ
ਇਹ ਅੰਕੜਾ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਬੀਤੇ ਸਾਲਾਂ 'ਚ ਇਹ ਅੰਕੜਾ ਡੇਢ ਤੋਂ 2 ਲੱਖ ਤੱਕ ਹੀ ਰਹਿੰਦਾ ਸੀ ਪਰ ਜ਼ਿਲ੍ਹੇ ਦੇ ਵੱਖ-ਵੱਖ ਪੁਆਇੰਟਾਂ 'ਤੇ ਲਾਏ ਗਏ ਹਾਈਟੈੱਕ ਕੈਮਰਿਆਂ ਦੀ ਮਦਦ ਨਾਲ ਇਹ ਅੰਕੜਾ ਦੁੱਗਣਾ ਵੱਧ ਗਿਆ ਹੈ। ਮੋਹਾਲੀ ਪੁਲਸ ਵਲੋਂ ਸਭ ਤੋਂ ਜ਼ਿਆਦਾ ਆਨਲਾਈਨ ਚਲਾਨ ਕੀਤੇ ਗਏ ਹਨ, ਜੋ ਕਿ ਕੈਮਰਿਆਂ ਦੀ ਮਦਦ ਨਾਲ ਕੀਤੇ ਗਏ।
ਇਨ੍ਹਾਂ ਦਾ ਅੰਕੜਾ ਪਿਛਲੇ ਸਾਲ 4 ਲੱਖ, 91 ਹਜ਼ਾਰ ਰਿਹਾ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਨੇ ਸਾਲ ਭਰ 1 ਲੱਖ 47 ਹਜ਼ਾਰ ਦੇ ਕਰੀਬ ਟ੍ਰੈਫਿਕ ਚਲਾਨ ਕੀਤੇ ਹਨ। ਇਸੇ ਤਰ੍ਹਾਂ ਥਾਣਾ ਪੁਲਸ ਨੇ ਆਪਣੇ-ਆਪਣੇ ਥਾਣਾ ਇਲਾਕਿਆਂ 'ਚ ਨਾਕੇ ਲਾ ਕੇ ਕਰੀਬ 42 ਹਜ਼ਾਰ ਟ੍ਰੈਫਿਕ ਚਲਾਨ ਕੀਤੇ ਹਨ। ਇਸ ਤਰ੍ਹਾਂ ਤਿੰਨਾਂ ਨੂੰ ਮਿਲਾ ਕੇ ਕੁੱਲ 6 ਲੱਖ, 81 ਹਜ਼ਾਰ ਦੇ ਕਰੀਬ ਟ੍ਰੈਫਿਕ ਚਲਾਨ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
