ਲਾਲ ਕਿਲੇ ਤੋਂ 7ਵੀਂ ਵਾਰ ਪੀ.ਐੱਮ. ਮੋਦੀ ਦਾ ਸੰਬੋਧਨ, ਜਾਣੋ ਵੱਡੀਆਂ ਗੱਲਾਂ

08/15/2020 9:48:23 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕੀਤਾ। ਪੀ.ਐੱਮ. ਮੋਦੀ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਬਤੌਰ ਪ੍ਰਧਾਨ ਮੰਤਰੀ 7ਵੀਂ ਵਾਰ ਲਾਲ ਕਿਲੇ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਪਿੱਛੇ ਲੱਖਾਂ ਬੇਟੇ-ਬੇਟੀਆਂ ਦਾ ਤਿਆਗ ਅਤੇ ਬਲੀਦਾਨ ਹੈ। ਆਜ਼ਾਦੀ ਦਾ ਤਿਉਹਾਰ ਨਵੇਂ ਸੰਕਲਪਾਂ ਲਈ ਊਰਜਾ ਦਾ ਮੌਕਾ ਹੈ। ਪੀ.ਐੱਮ. ਮੋਦੀ ਨੇ ਆਪਣੇ ਸੰਬੋਧਨ 'ਚ ਬਿਨਾਂ ਨਾਂ ਲਏ ਚੀਨ 'ਤੇ ਵੀ ਨਿਸ਼ਾਨਾ ਸਾਧਿਆ। 

ਇਹ ਹਨ ਪੀ.ਐੱਮ. ਮੋਦੀ ਦੇ ਸੰਬੋਧਨ ਦੀਆਂ ਵੱਡੀਆਂ ਗੱਲਾਂ:-
1- ਆਜ਼ਾਦੀ ਦਾ ਤਿਉਹਾਰ ਨਵੇਂ ਸੰਕਲਪਾਂ ਲਈ ਊਰਜਾ ਦਾ ਮੌਕਾ
2- ਵਿਸਥਾਰਵਾਦ ਦੀ ਸੋਚ ਨੇ ਵਿਸਥਾਰ ਦੀ ਬਹੁਤ ਕੋਸ਼ਿਸ਼ ਕੀਤੀ 
3- ਭਾਰਤ 'ਚ ਕੋਰੋਨਾ ਦੀਆਂ ਤਿੰਨ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ। ਵਿਗਿਆਨੀਆਂ ਤੋਂ ਹਰੀ ਝੰਡੀ ਮਿਲਣ ਦਾ ਇੰਤਜ਼ਾਰ ਹੈ
4- ਭਿਆਨਕ ਯੁੱਧਾਂ ਅਤੇ ਭਿਆਨਕਤਾ ਦਰਮਿਆਨ ਵੀ ਭਾਰਤ ਨੇ ਆਜ਼ਾਦੀ ਦੀ ਜੰਗ 'ਚ ਕਮੀ ਅਤੇ ਨਮੀ ਨਹੀਂ ਆਉਣ ਦਿੱਤੀ
5- ਵਿਸਥਾਰਵਾਦ ਦੀ ਸੋਚ ਨੇ ਸਿਰਫ਼ ਕੁਝ ਦੇਸ਼ਾਂ ਨੂੰ ਗੁਲਾਮ ਬਣਾ ਕੇ ਹੀ ਨਹੀਂ ਛੱਡਿਆ, ਗੱਲ ਉੱਥੇ ਹੀ ਖਤਮ ਨਹੀਂ ਹੋਈ 
6- FDI ਨੇ ਦੇਸ਼ 'ਚ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ 
7-ਸਾਨੂੰ ਮੇਕ ਇਨ ਇੰਡੀਆ ਦੇ ਨਾਲ-ਨਾਲ ਮੇਕ ਫਾਰ ਵਰਲਡ ਮੰਤਰ ਨਾਲ ਅੱਗੇ ਵਧਣਾ ਹੈ 
8- ਆਧੁਨਿਕ ਭਾਰਤ ਦੇ ਨਿਰਮਾਣ 'ਚ ਸਿੱਖਿਆ ਦਾ ਅਹਿਮ ਰੋਲ
9- ਜੜ੍ਹਾਂ ਨਾਲ ਜੁੜੇ ਗਲੋਬਲ ਸਿਟੀਜ਼ਨ ਪੈਦਾ ਕਰੇਗੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ
10- ਕੁਝ ਮਹੀਨੇ ਪਹਿਲਾਂ ਤੱਕ N-95 ਮਾਸਕ, PPE ਕਿੱਟ, ਵੈਂਟੀਲੇਟਰ ਇਹ ਸਾਰੇ ਅਸੀਂ ਵਿਦੇਸ਼ਾਂ ਤੋਂ ਮੰਗਵਾਉਂਦੇ ਸੀ, ਅੱਜ ਇਨ੍ਹਾਂ ਸਾਰਿਆਂ 'ਚ ਭਾਰਤ ਆਪਣੀਆਂ ਜ਼ਰੂਰਤਾਂ ਖੁਦ ਪੂਰੀ ਕਰ ਰਿਹਾ ਹੈ।
11- ਕਦੋਂ ਤੱਕ ਕੱਚਾ ਮਾਲ ਦੁਨੀਆ 'ਚ ਭੇਜਦੇ ਰਹਾਂਗੇ।
12- ਚੁਣੌਤੀਆਂ ਹਨ ਤਾਂ ਦੇਸ਼ ਕੋਲ ਹੱਲ ਦੀ ਸ਼ਕਤੀ ਵੀ ਹੈ।
13- ਭਾਰਤ ਵਰਗੇ ਦੇਸ਼ ਲਈ ਆਤਮਨਿਰਭਰ ਬਣਨਾ ਜ਼ਰੂਰੀ
14- ਪੀ.ਐੱਮ. ਮੋਦੀ ਨੇ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦਾ ਐਲਾਨ ਕੀਤਾ
15- ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਪੂਰਾ ਦੇਸ਼ ਇਕ, ਚੁਣੌਤੀ ਦੇਣ ਵਾਲਿਆਂ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਦਿੱਤਾ। ਅਸੀਂ ਕਰ ਸਕਦੇ ਹਾਂ, ਲੱਦਾਖ 'ਚ ਦੁਨੀਆ ਨੇ ਦੇਖਿਆ।


DIsha

Content Editor

Related News