PM ਮੋਦੀ ਨੇ 100ਵੀਂ ਕਿਸਾਨ ਰੇਲ ਨੂੰ ਦਿੱਤੀ ਹਰੀ ਝੰਡੀ, ਮਹਾਰਾਸ਼ਟਰ ਤੋਂ ਬੰਗਾਲ ਤੱਕ ਚਲੇਗੀ

Monday, Dec 28, 2020 - 05:35 PM (IST)

PM ਮੋਦੀ ਨੇ 100ਵੀਂ ਕਿਸਾਨ ਰੇਲ ਨੂੰ ਦਿੱਤੀ ਹਰੀ ਝੰਡੀ, ਮਹਾਰਾਸ਼ਟਰ ਤੋਂ ਬੰਗਾਲ ਤੱਕ ਚਲੇਗੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਮਹਾਰਾਸ਼ਟਰ ਦੇ ਸਾਂਗੋਲਾ ਤੋਂ ਪੱਛਮੀ ਬੰਗਾਲ ਦੇ ਸ਼ਾਲੀਮਾਰ ਵਿਚਾਲੇ 100ਵੀਂ ਕਿਸਾਨ ਰੇਲ ਨੂੰ ਹਰੀ ਝੰਡੀ ਦਿਖਾਈ। ਹੁਣ ਤੱਕ ਦੀਆਂ 99 ਕਿਸਾਨ ਰੇਲਾਂ 14 ਸੂਬਿਆਂ 'ਚ ਚੱਲੀਆਂ ਹਨ। ਕੇਂਦਰੀ ਮੰਤਰੀ ਨਰੇਂਦਰ ਸਿੰਘ ਤੋਮਰ ਅਤੇ ਪੀਊਸ਼ ਗੋਇਲ ਵੀ ਇਸ ਮੌਕੇ ਮੌਜੂਦ ਰਹੇ।

ਇਹ ਵੀ ਪੜ੍ਹੋ : ਕਾਂਗਰਸ ਦੇ ਸਥਾਪਨਾ ਦਿਵਸ 'ਤੇ ਬੋਲੇ ਰਾਹੁਲ- ਪਾਰਟੀ ਦੇਸ਼ ਹਿੱਤ ਦੀ ਆਵਾਜ਼ ਚੁੱਕਣ ਲਈ ਵਚਨਬੱਧ

ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੈਂ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ। ਕੋਰੋਨਾ ਵਾਇਰਸ ਚੁਣੌਤੀ ਦੇ ਬਾਵਜੂਦ ਪਿਛਲੇ 4 ਮਹੀਨਿਆਂ 'ਚ ਕਿਸਾਨ ਰੇਲ ਨੈੱਟਵਰਕ ਦਾ ਵਿਸਥਾਰ ਹੋਇਆ ਹੈ ਅਤੇ ਇਸ ਨੂੰ ਹੁਣ 100ਵੀਂ ਰੇਲ ਮਿਲ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਰੇਲ ਸੇਵਾ, ਦੇਸ਼ ਦੇ ਕਿਸਾਨਾਂ ਦੀ ਆਮਦਨੀ ਵਧਾਉਣ ਦੀ ਦਿਸ਼ਾ 'ਚ ਵੀ ਇਕ ਬਹੁਤ ਵੱਡਾ ਕਦਮ ਹੈ। ਪੀ.ਐੱਮ. ਮੋਦੀ ਨੇ ਅੱਗੇ ਕਿਹਾ ਕਿ ਭੰਡਾਰਨ ਅਤੇ ਕੋਲ ਸਟੇਰੋਜ਼ ਦੀ ਕਮੀ 'ਚ ਦੇਸ਼ ਦੇ ਕਿਸਾਨ ਦਾ ਨੁਕਸਾਨ ਹਮੇਸ਼ਾ ਤੋਂ  ਵੱਡੀ ਚੁਣੌਤੀ ਰਿਹਾ ਹੈ। ਸਾਡੀ ਸਰਕਾਰ ਭੰਡਾਰਨ ਦੀ ਆਧੁਨਿਕ ਵਿਵਸਥਾ 'ਤੇ, ਸਪਲਾਈ ਚੈਨ ਦੇ ਆਧੁਨਿਕੀਕਰਨ 'ਤੇ, ਕਰੋੜਾਂ ਦੇ ਨਿਵੇਸ਼ ਦੇ ਨਾਲ-ਨਾਲ ਕਿਸਾਨ ਰੇਲ ਦੀ ਨਵੀਂ ਪਹਿਲ ਵੀ ਕਰ ਰਹੀ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦਾ ਐਲਾਨ- ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ, ਉਦੋਂ ਤੱਕ ਟੋਲ ਮੁਫ਼ਤ ਰਹਿਣਗੇ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Deepak Kumar

Content Editor

Related News