ਨਾਰਾਇਣ ਰਾਣੇ ਨੇ ਰਾਊਤ ਅਤੇ ਊਧਵ ਨੂੰ ਕਿਹਾ ‘ਪਾਗਲ’, ਕਾਂਗਰਸ ਦੇ ਮੈਨੀਫੈਸਟੋ ਨੂੰ ਦੱਸਿਆ ਧੋਖਾ

04/18/2024 7:48:19 PM

ਮੁੰਬਈ, (ਭਾਸ਼ਾ)- ਕੇਂਦਰੀ ਮੰਤਰੀ ਨਾਰਾਇਣ ਰਾਣੇ ਨੇ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 200 ਤੋਂ ਘੱਟ ਸੀਟਾਂ ਮਿਲਣ ਦਾ ਦਾਅਵਾ ਕਰਨ ਵਾਲੇ ਸ਼ਿਵ ਸੈਨਾ (ਯੂ. ਬੀ. ਟੀ.) ਦੇ ਨੇਤਾਵਾਂ ਊਧਵ ਠਾਕਰੇ ਅਤੇ ਸੰਜੇ ਰਾਊਤ ਨੂੰ ‘ਪਾਗਲ’ ਦੱਸਿਆ। ਰਾਣੇ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ‘ਧੋਖੇ’ ਤੋਂ ਵੱਧ ਕੁਝ ਨਹੀਂ ਹੈ, ਕਿਉਂਕਿ ਪਾਰਟੀ ਨੇ ਆਪਣੇ ਲੰਬੇ ਸ਼ਾਸਨ ਦੌਰਾਨ ਕਦੇ ਵੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ।

ਰਾਣੇ ਨੇ ਪੱਤਰਕਾਰਾਂ ਨੂੰ ਕਿਹਾ, ‘‘ਸੰਜੇ ਰਾਊਤ ਅਤੇ ਊਧਵ ਠਾਕਰੇ ‘ਪਾਗਲ’ ਹੋ ਗਏ ਹਨ, ਤਾਂ ਹੀ ਅਜਿਹੇ ਦਾਅਵੇ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਭਾਜਪਾ ਲੋਕ ਸਭਾ ਚੋਣਾਂ ’ਚ ਬੜੀ ਮੁਸ਼ਕਿਲ ਨਾਲ 200 ਸੀਟਾਂ ਜਿੱਤੇਗੀ। ਭਾਜਪਾ ਨੇ ਪਿਛਲੀਆਂ ਚੋਣਾਂ ’ਚ 300 ਸੀਟਾਂ ਜਿੱਤੀਆਂ ਸਨ ਅਤੇ ਇਸ ਵਾਰ ਇਹ 400 ਦਾ ਅੰਕੜਾ ਪਾਰ ਕਰੇਗੀ।’’ ਉਨ੍ਹਾਂ ਕਿਹਾ, ‘‘ਕਾਂਗਰਸ ਦਾ ਮੈਨੀਫੈਸਟੋ ਸਿਰਫ਼ ਧੋਖਾ ਹੈ। ਕਾਂਗਰਸ ਲੱਗਭਗ 65 ਸਾਲ ਸੱਤਾ ’ਚ ਰਹੀ ਅਤੇ ਮੈਨੀਫੈਸਟੋ ’ਚ ਦੱਸੀ ਕਿਸੇ ਵੀ ਯੋਜਨਾ ਨੂੰ ਲਾਗੂ ਨਹੀਂ ਕੀਤਾ। 2019 ਦੀਆਂ ਚੋਣਾਂ ’ਚ ਪਾਰਟੀ 50 ਸੀਟਾਂ ਵੀ ਨਹੀਂ ਜਿੱਤ ਸਕੀ ਸੀ।’’


Rakesh

Content Editor

Related News