ਚਾਰ ਪੁਰਸ਼ਾਂ ਨਾਲ ਵਿਆਹ ਕਰਵਾਉਣ ਅਤੇ ਫਿਰ ਫਰਜ਼ੀ ਦੋਸ਼ ਲਗਾ ਕੇ ਹਰ ਪਤੀ ਤੋਂ ਪੈਸੇ ਵਸੂਲਣ ਵਾਲੀ ਔਰਤ ਗ੍ਰਿਫ਼ਤਾਰ

Wednesday, May 04, 2022 - 12:00 PM (IST)

ਨਾਗਪੁਰ (ਭਾਸ਼ਾ)- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਤੋਂ ਇਕ ਔਰਤ ਨੂੰ ਉਸ ਦੇ ਪੁਰਸ਼ ਸਾਥੀ ਨਾਲ ਕਈ ਮੁੰਡਿਆਂ ਨਾਲ ਵਿਆਹ ਕਰਨ ਅਤੇ ਉਨ੍ਹਾਂ ਤੋਂ ਜ਼ਬਰਨ ਵਸੂਲੀ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਪਰਾਧ ਸ਼ਾਖਾ ਦੇ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਵਰਧਾ ਵਾਸੀ ਭਾਵਿਕਾ ਮਨਵਾਨੀ ਉਰਫ਼ ਮੇਘਾਲੀ ਦਿਲੀਪ ਤਿਜਾਰੇ (35) ਅਤੇ ਉਸ ਦੇ ਪ੍ਰੇਮੀ ਮਊਰ ਰਾਜੂ ਮੋਟਘਰੇ (27) ਦੇ ਰੂਪ 'ਚ ਹੋਈ ਹੈ।

ਅਧਿਕਾਰੀ ਨੇ ਦੱਸਿਆ,''ਔਰਤ ਦੇ 2003, 2013, 2016 ਅਤੇ 2021 ਨੂੰ ਵਿਆਹ ਹੋਏ ਸਨ. ਔਰਤ ਦਾ ਕੰਮ ਕਰਨ ਦਾ ਤਰੀਕਾ ਉਸ ਦੇ ਪਤੀਆਂ ਖ਼ਿਲਾਫ਼ ਫਰਜ਼ੀ ਸ਼ਿਕਾਇਤਾਂ ਦਰਜ ਕਰਵਾਉਣਾ ਅਤੇ ਫਿਰ ਉਨ੍ਹਾਂ ਤੋਂ ਪੈਸੇ ਵਸੂਲਣਾ ਸੀ। ਔਰਤ ਨੂੰ ਜਰੀਪਟਕਾ ਦੇ ਇਕ ਮਹੇਂਦਰ ਵਨਵਾਨੀ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਉਸ ਨੇ ਪਿਛਲੇ ਸਾਲ 16 ਸਤੰਬਰ ਨੂੰ ਵਿਆਹ ਕੀਤਾ ਸੀ।'' ਪੁਲਸ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਵਾਨਵਾਨੀ ਖ਼ਿਲਾਫ਼ ਜਬਰ ਜ਼ਿਨਾਹ ਦਾ ਮਾਮਲਾ ਦਰਜ ਕਰਵਾਇਆ ਸੀ ਅਤੇ ਉਸ ਤੋਂ 4 ਲੱਖ ਰੁਪਏ ਵਸੂਲਣ ਦੀ ਕੋਸ਼ਿਸ਼ ਕੀਤੀ ਸੀ।


DIsha

Content Editor

Related News