ਇਨੈਲੋ ਨੇ ਚੁਣਿਆ ਨਵਾਂ ਸੂਬਾ ਪ੍ਰਧਾਨ

Friday, Jan 03, 2020 - 02:52 PM (IST)

ਇਨੈਲੋ ਨੇ ਚੁਣਿਆ ਨਵਾਂ ਸੂਬਾ ਪ੍ਰਧਾਨ

ਚੰਡੀਗੜ੍ਹ—ਹਰਿਆਣਾ ਦੇ ਬਹਾਦਰਗੜ੍ਹ ਤੋਂ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਨੂੰ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੀ ਸੂਬਾ ਇਕਾਈ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਨੈਲੋ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਇੱਥੇ ਜਾਰੀ ਬਿਆਨ 'ਚ ਦੱਸਿਆ ਕਿ ਇਨੈਲੋ ਸੂਬਾ ਪ੍ਰਧਾਨ ਬੀਰਬਲ ਦਾਸ ਢਾਲੀਆਂ ਨੂੰ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ।

ਦੱਸਣਯੋਗ ਹੈ ਕਿ ਨਫੇ ਸਿੰਘ ਰਾਠੀ 2 ਵਾਰ ਵਿਧਾਇਕ ਅਤੇ ਹਰਿਆਣਾ ਦੇ ਸਾਬਕਾ ਵਿਧਾਇਕ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਵੀ ਰਹਿ ਚੁੱਕੇ ਹਨ। ਰਾਠੀ ਇੱਕ ਵਾਰ ਲੋਕ ਸਭਾ ਚੋਣਾਂ 'ਚ ਵੀ ਰੋਹਤਕ ਸੀਟ ਤੋਂ ਚੋਣ ਲੜ੍ਹੇ ਸਨ। ਇਸ ਤੋਂ ਇਲਾਵਾ ਸ਼੍ਰੀ ਰਾਠੀ 2 ਵਾਰ ਬਹਾਦੁਰਗੜ੍ਹ ਨਗਰ ਪਰਿਸ਼ਦ ਦੇ ਚੇਅਰਮੈਨ ਅਤੇ ਕੁਸ਼ਤੀ ਸੰਗਠਨ (ਭਾਰਤੀ ਸ਼ੈਲੀ) ਦੇ ਰਾਸ਼ਟਰੀ ਪ੍ਰਧਾਨ ਵੀ ਬਣੇ ਸਨ।


author

Iqbalkaur

Content Editor

Related News