ਮੇਰੇ ਪਿਤਾ ਨੂੰ ਦਿੱਤਾ ਗਿਆ ਸੀ ਧੀਮਾ ਜ਼ਹਿਰ, ਅਸੀਂ ਕੋਰਟ ਜਾਵਾਂਗੇ: ਉਮਰ ਅੰਸਾਰੀ
Friday, Mar 29, 2024 - 05:09 AM (IST)
ਬਾਂਦਾ — ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਤੋਂ ਬਾਅਦ ਮੁਖਤਾਰ ਅੰਸਾਰੀ ਦੇ ਬੇਟੇ ਉਮਰ ਅੰਸਾਰੀ ਨੇ ਵੱਡਾ ਦਾਅਵਾ ਕੀਤਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਨੂੰ ਖਾਣੇ 'ਚ ਜ਼ਹਿਰ ਦਿੱਤਾ ਗਿਆ ਸੀ। ਉਸ ਨੇ ਅੱਗੇ ਕਿਹਾ ਕਿ, ਉਹ ਹੁਣ ਕੋਰਟ ਦਾ ਦਰਵਾਜਾ ਖਟਖਟਾਉਣਗੇ। ਉਸ ਨੇ ਕਿਹਾ ਕਿ “ਸਾਨੂੰ ਇਸ ਵਿੱਚ ਪੂਰਾ ਵਿਸ਼ਵਾਸ ਹੈ।”
ਉਮਰ ਅੰਸਾਰੀ ਨੇ ਕਿਹਾ, "ਮੈਨੂੰ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਦੱਸਿਆ ਗਿਆ, ਮੈਨੂੰ ਮੀਡੀਆ ਰਾਹੀਂ ਇਸ ਬਾਰੇ ਪਤਾ ਲੱਗਾ... ਪਰ ਹੁਣ ਪੂਰੀ ਕੌਮ ਨੂੰ ਸਭ ਕੁਝ ਪਤਾ ਹੈ... ਦੋ ਦਿਨ ਪਹਿਲਾਂ ਮੈਂ ਉਨ੍ਹਾਂ ਨੂੰ ਮਿਲਣ ਆਇਆ ਸੀ, ਪਰ ਮੈਨੂੰ ਇਜਾਜ਼ਤ ਨਹੀਂ ਦਿੱਤੀ ਗਈ... ਅਸੀਂ ਪਹਿਲਾਂ ਵੀ ਕਿਹਾ ਹੈ ਅਤੇ ਅੱਜ ਵੀ ਅਸੀਂ ਹੌਲੀ ਜ਼ਹਿਰ ਦੇਣ ਦੇ ਦੋਸ਼ ਬਾਰੇ ਇਹੀ ਕਹਾਂਗੇ। 19 ਮਾਰਚ ਨੂੰ ਰਾਤ ਦੇ ਖਾਣੇ ਵਿੱਚ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਅਸੀਂ ਅਦਾਲਤ ਕੋਲ ਜਾਵਾਂਗੇ, ਸਾਨੂੰ ਇਸ ਵਿੱਚ ਪੂਰਾ ਭਰੋਸਾ ਹੈ।”
ਇਹ ਵੀ ਪੜ੍ਹੋ- 5 ਸਾਲਾ ਮਾਸੂਮ ਬੱਚੀ ਨਾਲ ਜ਼ਬਰ-ਜਿਨਾਹ ਤੋਂ ਬਾਅਦ ਕੀਤਾ ਕਤਲ, ਦੋਸ਼ੀ ਬੰਗਾਲ ਤੋਂ ਗ੍ਰਿਫ਼ਤਾਰ
ਉਸ ਨੇ ਕਿਹਾ ਕਿ, "ਭਲਕੇ ਪੋਸਟਮਾਰਟਮ ਕੀਤਾ ਜਾਵੇਗਾ, ਉਸ ਤੋਂ ਬਾਅਦ, ਉਹ ਸਾਨੂੰ ਲਾਸ਼ ਦੇਣਗੇ। ਅਸੀਂ ਫਿਰ ਅਗਲੀ ਪ੍ਰਕਿਰਿਆ (ਸਸਕਾਰ) ਦੇ ਨਾਲ ਅੱਗੇ ਵਧਾਂਗੇ... ਮੇਰੇ ਪਿਤਾ ਨੇ ਕਥਿਤ ਤੌਰ 'ਤੇ ਹੌਲੀ ਜ਼ਹਿਰ ਦਿੱਤੀ ਗਈ ਹੈ। ਪੋਸਟਮਾਰਟਮ ਕਰਨ ਲਈ ਲਗਭਗ ਪੰਜ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਹੈ।
ਪਰਿਵਾਰ ਦੇ ਸਾਹਮਣੇ ਵੀਡੀਓਗ੍ਰਾਫੀ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ। ਉਸ ਤੋਂ ਬਾਅਦ ਲਾਸ਼ ਨੂੰ ਗਾਜ਼ੀਪੁਰ ਲਿਜਾਇਆ ਜਾਵੇਗਾ। ਲਾਸ਼ ਨੂੰ ਲਿਜਾਣ ਲਈ ਰੂਟ ਪਲਾਨ ਤਿਆਰ ਹੈ। ਕਾਫਲੇ ਵਿੱਚ 26 ਵਾਹਨ ਸ਼ਾਮਲ ਹੋਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e