(ਤਸਵੀਰਾਂ): 3 ਦਿਨ ਤੋਂ ਬੰਦ ਘਰ ਨੂੰ ਖੋਲ੍ਹਣ ''ਤੇ ਹੋਇਆ ਹੈਰਾਨਜਨਕ ਖੁਲਾਸਾ, ਦ੍ਰਿਸ਼ ਦੇਖ ਗੁਆਂਢੀਆਂ ਦੇ ਵੀ ਕੰਬ ਉੱਠੇ

03/21/2017 2:54:39 PM

ਜੈਪੁਰ— ਮਾਨਸਰੋਵਰ ''ਚ ਹੀਰਾਪਥ ''ਤੇ ਚਾਰ ਮੰਜ਼ਿਲੀ ਮਕਾਨ (ਜਿਸ ਨੂੰ ਹੋਟਲ ''ਚ ਬਦਲਿਆ ਜਾ ਰਿਹਾ ਸੀ) ''ਚ ਪਿਤਾ ਰਾਜਨਾਰਾਇਣ ਸਕਸੇਨਾ (73) ਅਤੇ ਉਨ੍ਹਾਂ ਦੇ ਪੁੱਤਰ ਸੌਰਭ (43) ਦੇ ਕਤਲ ਦਾ ਖੁਲਾਸਾ ਐਤਵਾਰ ਨੂੰ ਪੁਲਸ ਨੇ ਕੀਤਾ। ਕਤਲ ਰਾਕੇਸ਼ ਮੀਣਾ ਨੇ ਕੀਤਾ ਸੀ। ਜਾਣਕਾਰੀ ਮੁਤਾਬਕ 10 ਮਾਰਚ ਨੂੰ ਹੋਈ ਇਸ ਘਟਨਾ ਦਾ ਖੁਲਾਸਾ ਕਰੀਬ ਤਿੰਨ ਦਿਨ ਬਾਅਦ ਹੋਇਆ, ਜਦੋਂ ਇੱਥੋਂ ਲੰਘ ਰਹੇ ਕੁਝ ਲੋਕਾਂ ਨੂੰ ਬਦਬੂ ਆਈ ਤਾਂ ਲੋਕਾਂ ਨੇ ਸੌਰਭ (ਮ੍ਰਿਤਕ) ਨੂੰ ਆਵਾਜ਼ ਲਗਾਈ। ਇਸ ''ਤੇ ਕੋਈ ਜਵਾਬ ਨਹੀਂ ਮਿਲਿਆ ਅਤੇ ਮਕਾਨ ਦਾ ਇਕ ਸਾਈਡ ਦਾ ਗੇਟ ਖੁੱਲ੍ਹਿਆ ਹੋਇਆ ਸੀ, ਜਦਕਿ ਮੁੱਖ ਗੇਟ ਬੰਦ ਸੀ। ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਸ ਪਹੁੰਚੀ ਤਾਂ ਇਸ ਇਲਾਕੇ ''ਚ ਰਹਿਣ ਵਾਲੇ ਲੋਕਾਂ ਦੇ ਕਲੇਜੇ ਕੰਬ ਉੱਠੇ।
ਜਾਣਕਾਰੀ ਮੁਤਾਬਕ ਉਨਿਆਰਾ ਟੋਂਕ ਵਾਸੀ ਰਾਕੇਸ਼ ਦੇ ਨਾਲ ਪੰਜ ਸਾਲ ਤੋਂ ਰਹਿ ਰਹੀ ਕਰੋਲੀ ਦੀ ਗੀਤਾ ਉਰਫ ਪੂਜਾ ਅਤੇ ਦਯਾਪੁਰ ਕਰੋਲੀ ਦੇ ਹੀ ਰਮੇਸ਼ ਸੈਨੀ ਨੂੰ ਵੀ ਇਸ ਮਾਮਲੇ ''ਚ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਕਤਲ ਦਾ ਖੁਲਾਸਾ ਰਾਕੇਸ਼, ਗੀਤਾ ਅਤੇ ਰਮੇਸ਼ ਨੇ ਪੁਲਸ ਵਲੋਂ ਪੁੱਛਗਿੱਛ ਦੌਰਾਨ ਕੀਤਾ। ਰਾਕੇਸ਼ ਨੇ ਦੱਸਿਆ, ''11 ਮਾਰਚ ਨੂੰ ਹੋਲੀ ਸੀ। ਇਸ ਖੁਸ਼ੀ ''ਚ ਉਹ 10 ਮਾਰਚ ਦੀ ਰਾਤ ਸ਼ਰਾਬ ਪਾਰਟੀ ਕਰ ਰਹੇ ਸਨ, ਜਿਸ ''ਚ ਮੇਰੀ 6 ਸਾਲ ਦੀ ਬੇਟੀ ਵੀ ਨਾਲ ਸੀ। ਰਾਤ 12 ਵਜੇ ਸੌਰਭ ਚਲਾ ਗਿਆ ਅਤੇ ਮੇਰੀ ਬੇਟੀ ਵੀ ਦਿਖਾਈ ਨਹੀਂ ਦੇ ਰਹੀ ਸੀ। ਮੈਂ ਸਾਰਿਆ ਨੂੰ ਪੁੱਛਿਆ ਪਰ ਕਿਸੇ ਨੇ ਕੁਝ ਨਹੀਂ ਦੱਸਿਆ। ਜਦੋਂ ਮੈਂ ਆਪਣੀ ਬੇਟੀ ਨੂੰ ਲੱਭਦਾ ਹੋਇਆ ਪਹਿਲੀ ਮੰਜ਼ਿਲ ''ਤੇ ਗਿਆ ਤਾਂ ਉਹ ਬੇਟੀ ਦੇ ਨਾਲ ਇਤਰਾਜ਼ਯੋਗ ਸਥਿਤੀ ''ਚ ਮਿਲਿਆ। ਇਹ ਦੇਖਦੇ ਹੀ ਮੈਨੂੰ ਗੁੱਸਾ ਆ ਗਿਆ ਅਤੇ ਮਾਂ ਉਸ ਦਾ ਗਲਾ ਘੁੱਟਿਆ, ਇਸ ਵਿਚਕਾਰ ਰਮੇਸ਼  ਅਤੇ ਗੀਤਾ ਵੀ ਆ ਗਏ। ਅਸੀਂ ਸੌਰਭ ਦੇ ਹੱਥ ਬੰਨ੍ਹ ਦਿੱਤੇ ਅਤੇ ਫਿਰ ਗਲਾ ਘੋਟ ਦਿੱਤਾ। ਪਹਿਲੀ ਮੰਜ਼ਿਲ ਤੋਂ ਹੇਠਾਂ ਉਤਰਦੇ ਸਮੇਂ ਰਾਜਨਰਾਇਣ ਚੀਕਾਂ ਮਾਰਨ ਲੱਗਾ। ਰਾਕੇਸ਼ ਨੇ ਟੈਂਕ ਦਾ ਢੱਕਣ ਉਨ੍ਹਾਂ ਦੇ ਸਿਰ ''ਤੇ ਮਾਰ ਦਿੱਤਾ।
ਜ਼ਿਕਰਯੋਗ ਹੈ ਕਿ ਸਥਾਨਕ ਲੋਕਾਂ ਨੇ ਦੱਸਿਆ ਕਿ ਸੌਰਭ ਘਰ ਦੇ ਅੰਦਰ ਅਤੇ ਬਾਹਰ ਦੀਆਂ ਸਾਰੀਆਂ ਲਾਈਟਾਂ ਨੂੰ ਜਲਾ ਕੇ ਰੱਖਦਾ ਸੀ ਪਰ ਹੋਲੀ ਦੀ ਰਾਤ ਨੂੰ ਘਰ ''ਚ ਹਨੇਰਾ ਛਾਇਆ ਹੋਇਆ ਸੀ। ਲੋਕਾਂ ਨੂੰ ਸ਼ੱਕ ਵੀ ਹੋਇਆ ਕਿ ਅਚਾਨਕ ਪਿਤਾ-ਪੁੱਤਰ ਕਿੱਥੇ ਚੱਲੇ ਗਏ। ਸਥਾਨਕ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਦੇ ਘਰ ਜਾਂਦੇ ਸਨ ਤਾਂ ਉਹ ਤਿੰਨੋਂ ਲੜਾਈ ਕਰਨ ਲੱਗ ਜਾਂਦੇ ਸਨ। ਇਸ ਕਾਰਨ ਕੋਈ ਵੀ ਉਨ੍ਹਾਂ ਦੇ ਘਰ ਨਹੀਂ ਜਾਂਦਾ ਸੀ। ਇਸੇ ਕਾਰਨ 2 ਦਿਨਾਂ ਤੱਕ ਘਰ ''ਤੇ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ।  


Related News