ਪ੍ਰੇਮੀ ਨਾਲ ਮਿਲ ਕੇ ਪਿਆਰ ਦੇ ਰਸਤੇ 'ਚ ਅੜਿੱਕਾ ਬਣ ਰਹੇ ਪਤੀ ਨੂੰ ਪਤਨੀ ਨੇ ਇਸ ਤਰ੍ਹਾਂ ਲਾਇਆ ਠਿਕਾਣੇ
Wednesday, Jul 05, 2017 - 12:38 PM (IST)

ਰੇਵਾੜੀ— ਨਜ਼ਾਇਜ ਸੰਬੰਧ ਹੋਣ ਕਰਕੇ ਪਤਨੀ ਨੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇੰਨਾਂ ਹੀ ਨਹੀਂ ਲਾਸ਼ ਨੂੰ ਕੋਲ ਦੇ ਖੇਤ 'ਚ ਦਫਨ ਕਰ ਦਿੱਤੀ। ਦੱਸਣਾ ਚਾਹੁੰਦੇ ਹਾਂ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਹ ਜੋੜਾ 3 ਬੱਚਿਆਂ ਸਮੇਤ ਹਰਿਆਣਾ ਦੇ ਰੇਵਾੜੀ ਜ਼ਿਲੇ ਦੇ ਪਿੰਡ 'ਚ ਮਜ਼ਦੂਰੀ ਕਰਨ ਆਏ ਹੋਏ ਸਨ। ਹੁਣ ਇੱਥੇ ਆਏ 2 ਮਹੀਨੇ ਹੀ ਹੋਏ ਸੀ ਕਿ ਪਿੰਡ ਖੇੜੀ ਨਿਵਾਸੀ 25 ਸਾਲਾਂ ਨੌਜਵਾਨ ਸੰਦੀਪ ਮ੍ਰਿਤਕ ਕਮਲੇਸ਼ ਦੀ ਪਤਨੀ ਮਾਇਆ ਨੂੰ ਮਿਲਿਆ, ਜਲਦੀ ਆਪਸੀ ਮੁਲਾਕਾਤਾਂ ਕਰਨ ਲੱਗੇ।
ਜਦੋਂ ਇਹ ਖ਼ਬਰ ਪ੍ਰੇਮਿਕਾ ਦੇ ਪਤੀ ਕਮਲੇਸ਼ ਨੂੰ ਲੱਗ ਗਈ। ਇਸ ਪ੍ਰੇਮੀ ਜੋੜੇ ਨੂੰ ਕਮਲੇਸ਼ ਨੂੰ ਰਸਤੇ 'ਚੋਂ ਹਟਾਉਣ ਬਾਰੇ ਸੋਚਿਆਂ, ਜਦੋਂ ਕਮਲੇਸ਼ ਗਹਿਰੀ ਨੀਂਦ 'ਚ ਸੋ ਰਿਹਾ ਸੀ ਤਾਂ ਪ੍ਰੇਮੀ ਨਾਲ ਮਿਲ ਕੇ ਮਾਇਆ ਨੇ ਭਾਰੇ ਡੰਡੇ ਨਾਲ ਉਸ ਦੇ ਸਿਰ 'ਤੇ ਤਾਬੜਤੋੜ ਵਾਰ ਕੀਤੇ। ਜਿਸ ਤੋਂ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਠਿਕਾਣੇ ਲਗਾਉਣ ਲਈ ਦੋਵਾਂ ਨੇ ਰਾਤੋਂ-ਰਾਤ ਖੇਤਾਂ 'ਚ ਜਾ ਕੇ ਇਕ ਡੂੰਘਾ ਟੋਇਆ ਪੁੱਟ ਕੇ ਉਸ ਨੂੰ ਦਫਨਾ ਦਿੱਤਾ।
ਇਸ ਤੋਂ ਬਾਅਦ ਚਲਾਕੀ ਦਿਖਾਉਂਦੇ ਹੋਏ ਪਤਨੀ 3 ਦਿਨਾਂ ਬਾਅਦ ਥਾਣੇ ਪਹੁੰਚੀ ਅਤੇ ਆਪਣੇ ਪਤੀ ਆਪਣੇ ਪਤੀ ਦੇ ਗੁਆਚ ਜਾਣ ਦੀ ਰਿਪੋਰਟ ਦਰਜ ਕਰਵਾ ਕੇ ਮੱਧ ਪ੍ਰਦੇਸ਼ ਚਲੀ ਗਈ। ਪੁਲਸ ਭਾਲ ਕਰਦੇ ਹੋਏ ਪ੍ਰੇਮੀ ਸੰਦੀਪ ਕੋਲ ਪਹੁੰਚੀ। ਜਦੋਂ ਪੁਲਸ ਨੂੰ ਉਸ 'ਤੇ ਸ਼ੱਕ ਪਿਆ ਤਾਂ ਪੁਲਸ ਦੇ ਸਖ਼ਤੀ ਰਵੱਈਏ ਨਾਲ ਪੁੱਛਣ 'ਤੇ ਉਸ ਨੇ ਸਭ ਕੁਝ ਦੱਸ ਦਿੱਤਾ। ਪੁਲਸ ਨੇ ਦੋਸ਼ੀ ਸੰਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ। ਜਲਦੀ ਹੀ ਪਤਨੀ ਨੂੰ ਵੀ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜਿਆਂ ਜਾਵੇਗਾ। ਪੁਲਸ ਨੇ ਸੰਦੀਪ ਦੀ ਦੱਸੀ ਜਗ੍ਹਾ ਨੂੰ ਪੁੱਟਿਆ ਤਾਂ ਕਮਲੇਸ਼ ਦੀ ਲਾਸ਼ ਬਰਾਮਦ ਹੋਈ।