ਜੇਬ 'ਚ ਡਰੱਗ ਰੱਖ ਕੇ ਫਸਾਉਣਾ ਚਾਹੁੰਦੀ ਸੀ ਮੁੰਬਈ ਪੁਲਸ, CCTV ਕੈਮਰੇ ਨੇ ਖੋਲ੍ਹਿਆ ਰਾਜ਼, 4 ਮੁਲਾਜ਼ਮ ਮੁਅੱਤਲ

Saturday, Aug 31, 2024 - 10:21 PM (IST)

ਜੇਬ 'ਚ ਡਰੱਗ ਰੱਖ ਕੇ ਫਸਾਉਣਾ ਚਾਹੁੰਦੀ ਸੀ ਮੁੰਬਈ ਪੁਲਸ, CCTV ਕੈਮਰੇ ਨੇ ਖੋਲ੍ਹਿਆ ਰਾਜ਼, 4 ਮੁਲਾਜ਼ਮ ਮੁਅੱਤਲ

ਮੁੰਬਈ : ਮੁੰਬਈ 'ਚ ਛਾਪੇਮਾਰੀ ਦੌਰਾਨ ਕਥਿਤ ਤੌਰ 'ਤੇ ਨਸ਼ੀਲੇ ਪਦਾਰਥ ਰੱਖਣ ਵਾਲੇ ਇਕ ਵਿਅਕਤੀ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਸ਼ਨੀਵਾਰ ਨੂੰ 4 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਆਫ ਪੁਲਸ (ਜ਼ੋਨ 11) ਰਾਜਤਿਲਕ ਰੋਸ਼ਨ ਨੇ ਦੱਸਿਆ ਕਿ ਮੁਅੱਤਲ ਕੀਤੇ ਗਏ ਪੁਲਸ ਮੁਲਾਜ਼ਮਾਂ ਵਿਚ ਇਕ ਸਬ-ਇੰਸਪੈਕਟਰ ਅਤੇ ਤਿੰਨ ਕਾਂਸਟੇਬਲ ਸ਼ਾਮਲ ਹਨ।

ਸੂਤਰਾਂ ਨੇ ਦੱਸਿਆ ਕਿ ਖਾਰ ਥਾਣੇ ਦੇ ਅੱਤਵਾਦ ਰੋਕੂ ਸੈੱਲ ਨਾਲ ਜੁੜੇ ਪੁਲਸ ਮੁਲਾਜ਼ਮਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਸ਼ਹਿਰ ਦੇ ਕਾਲੀਨਾ ਇਲਾਕੇ 'ਚ ਇਕ ਪਲਾਟ 'ਤੇ ਛਾਪਾ ਮਾਰਿਆ ਅਤੇ ਡੇਨੀਅਲ ਨਾਂ ਦੇ ਵਿਅਕਤੀ ਨੂੰ ਹਿਰਾਸਤ 'ਚ ਲਿਆ। ਹਾਲਾਂਕਿ ਘਟਨਾ ਦੀ ਸੀਸੀਟੀਵੀ ਫੁਟੇਜ ਵਿਚ ਇਕ ਪੁਲਸ ਮੁਲਾਜ਼ਮ ਵਿਅਕਤੀ ਦੀ ਜੇਬ ਵਿਚ ਕੁਝ ਪਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

ਇਕ ਸਥਾਨਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਡੇਨੀਅਲ ਨੇ ਦਾਅਵਾ ਕੀਤਾ ਕਿ ਪੁਲਸ ਵਾਲਿਆਂ ਨੇ ਪਹਿਲਾਂ ਉਸ ਨੂੰ ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਤਹਿਤ ਮੁਕੱਦਮਾ ਦਰਜ ਕਰਨ ਦੀ ਧਮਕੀ ਦਿੱਤੀ, ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀਆਂ ਹਰਕਤਾਂ ਸੀਸੀਟੀਵੀ ਕੈਮਰਿਆਂ ਵਿਚ ਰਿਕਾਰਡ ਹੋ ਗਈਆਂ ਹਨ, ਤਾਂ ਉਹ ਉੱਥੋਂ ਚਲਾ ਗਿਆ। 

ਡਿਪਟੀ ਕਮਿਸ਼ਨਰ ਆਫ ਪੁਲਸ ਨੇ ਦੱਸਿਆ ਕਿ ਚਾਰ ਪੁਲਸ ਮੁਲਾਜ਼ਮਾਂ ਖਿਲਾਫ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਨਾ ਕਰਨ ਅਤੇ ਵੀਡੀਓ ਵਿਚ ਦਿਖਾਈ ਦੇਣ ਵਾਲੀਆਂ ਸ਼ੱਕੀ ਹਰਕਤਾਂ ਲਈ ਅਨੁਸ਼ਾਸਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਜਾਂਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, "ਨਸ਼ਿਆਂ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ, ਪਰ ਜੋ ਵੀ ਉਨ੍ਹਾਂ ਨੇ ਕੀਤਾ ਉਹ ਸੀਸੀਟੀਵੀ 'ਤੇ ਦੇਖਿਆ ਜਾ ਸਕਦਾ ਹੈ। ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਡੈਨੀਅਲ ਦੇ ਇਕ ਸਹਿਯੋਗੀ ਨੇ ਦੋਸ਼ ਲਗਾਇਆ ਕਿ ਜਿਸ ਜ਼ਮੀਨ 'ਤੇ ਇਹ ਘਟਨਾ ਹੋਈ, ਉਸ ਨੂੰ ਲੈ ਕੇ ਵਿਵਾਦ ਕਾਰਨ ਇਕ ਬਿਲਡਰ ਦੇ ਇਸ਼ਾਰੇ 'ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


 


author

Sandeep Kumar

Content Editor

Related News